ਸਮੱਗਰੀ 'ਤੇ ਜਾਓ

ਪੰਨਾ:ਛੂਤ-ਛਾਤ ਵਿਰੁਧ ਜਥੇਬੰਦ ਯਤਨ.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੦)


ਨੂੰ ਉਹੋ ਰਿਆਇਤਾਂ ਤੇ ਹਕ ਦਿਤੇ ਜਾਣ ਜਿਹੜੇ
ਹਰੀਜਨਾਂ ਨੂੰ ਤੇ ਹੋਰ ਪਿਛੇ ਰਹੀਆਂ ਹਿੰਦੂ ਸ਼੍ਰੇਣੀਆਂ
ਨੂੰ ਦਿੱਤੇ ਜਾ ਰਹੇ ਹਨ ।

ਇਸ ਮੰਗ ਦੀ ਪੂਰਤੀ ਲਈ ਕਾਨੂੰਨ ਘੜਨੀ ਕੌਂਸਲ ਦੇ
ਸਿੱਖ ਮੈਂਬਰਾਂ ਨੇ ਅਤੇ ਹੋਰ ਹਰ ਖਿਆਲ ਦੇ ਸਿਖ ਲੀਡਰਾਂ ਨੇ
ਇਸਦੇ ਹਕ ਵਿਚ ਸਾਂਝੇ ਤੌਰ ਤੇ ਆਵਾਜ਼ ਉਠਾਈ ਤੇ ਇਸ ਵਾਸਤੇ
ਉਨ੍ਹਾਂ ਨੂੰ ਬਹੁਤ ਯਤਨ ਕਰਨਾ ਪਿਆ ਜਿਸ ਦਾ ਨਤੀਜਾ
ਇਹ ਹੋਇਆ ਕਿ ਕਾਨੂੰਨ ਘੜਨੀ ਸਭਾ ਵਲੋਂ ਨੀਯਤ
ਕੀਤੀ ਮੈਨਾਰਟੀ ਸਬ ਕਮੇਟੀ ਨੇ ੧੧-੫-੪੯ ਨੂੰ ਆਪਣੀ
ਰੀਪੋਰਟ ਦੇ ਪੈਰਾ ਨੰਬਰ ੬ ਵਿਚ ਲਿਖਿਆ ਕਿ-
The Committee also accepted the unanimous proposal made by the Sikh representatives
that the following classes in East Punjab namely Mazhabis, Ramdasias, Kabir Panthis and
Sikligars who suffer the same disabilities as other members of the scheduled castes, should be
included in the list of scheduled castes so that
they would get the benefit of representation
given to scheduled castes.
ਭਾਵ ਕਮੇਟੀ ਨੇ ਸਿੱਖਾਂ ਵਲੋਂ ਸਰਬ ਸੰਮਤੀ ਨਾਲ ਪੇਸ਼ ਕੀਤੀ ਇਹ
ਤਜਵੀਜ਼ ਵੀ ਪ੍ਰਵਾਨ ਕਰ ਲਈ ਕਿ ਪੂਰਬੀ ਪੰਜਾਬ ਵਿਚ ਹੇਠ
ਲਿਖੀਆਂ ਸ਼੍ਰੇਣੀਆਂ ਭਾਵ ਮਜ੍ਹਬੀ, ਰਾਮਦਾਸੀਏ, ਕਬੀਰ ਪੰਥੀ ਤੇ
ਸਿਕਲੀਗਰ ਜਿਨਾਂ ਨੂੰ ਬਾਕੀ ਪਿਛੇ ਰਹੀਆਂ ਸ਼੍ਰੇਣੀਆਂ ਵਾਲੀਆਂ ਹੀ
ਦਿਕਤਾਂ ਹਨ ਸ਼ਡੂਲਡ ਕਾਸਟ ਦੀ ਲਿਸਟ ਵਿਚ ਦਰਜ ਹੋਣੀਆਂ
ਚਾਹੀਦੀਆਂ ਹਨ ਤਾਂ ਕਿ ਉਹ ਵੀ ਸ਼ਡੂਲਡ ਕਾਸਟ ਨੂੰ ਦਿਤੀਆਂ
ਜਾ ਰਹੀਆਂ ਰਿਆਇਤਾਂ ਤੋਂ ਲਾਭ ਉਠਾ ਸਕਣ |
ਸਿਖਾਂ ਦੀ ਇਹ ਗਲ ਇਸ ਸ਼ਰਤ ਤੇ ਪ੍ਰਵਾਨ ਕੀਤੀ ਗਈ