ਪੰਨਾ:ਛੂਤ-ਛਾਤ ਵਿਰੁਧ ਜਥੇਬੰਦ ਯਤਨ.pdf/3

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੪)

ਛੂਤ ਛਾਤ ਵਿਰੁੱਧ ਨਵੇਂ ਅੰਦੋਲਨ ਦਾ ਅਰੰਭ

ਅੰਤ ਪੰਜਾਬ ਦੀ ਧਰਤੀ ਵਿਚ ਇਕ ਰੱਬੀ ਜੋਤ ਵਲੋਂ ਨਵਾਂ ਅੰਦੋਲਨ ਸ਼ੁਰੂ ਹੋਇਆ, ਉਸ ਨੇ ਇਕ ਪਾਸੇ ਜਾਬਰ ਹਾਕਮ ਦੇ ਜ਼ੁਲਮ ਵਿਰੁਧ ਆਵਾਜ਼ ਉਠਾਈ ਤੇ ਦੂਜੇ ਪਾਸੇ ਬ੍ਰਾਹਮਣ ਦੇ ਜ਼ਾਤ ਪਾਤ ਦੇ ਹੰਕਾਰ ਵਿਰੁਧ ਜਹਾਦ ਦਾ ਬਾਨ੍ਹਣੂ ਬਨ੍ਹਿਆ। ਅਗੇ ਜਿਥੇ ਆਮ ਸਜਣ ਉਚ ਜ਼ਾਤ ਦੇ ਅਭਿਮਾਨੀ ਪਿਛੇ ਲਗ ਕੇ ਤੁਰਨਾ ਪੁੰਨ ਸਮਝਦੇ ਸੀ, ਉਥੇ ਉਸ ਨਿਰੰਕਾਰੀ ਜੋਤ ਸ੍ਰੀ ਗੁਰੁ ਨਾਨਕ ਦੇਵ ਜੀ ਨੇ ਇਸਦੇ ਬਿਲਕੁਲ ਉਲਟ ਇਹ ਹੋਕਾ ਦਿਤਾ ਕਿ ਜਿਥੇ ਗਰੀਬ ਤੇ ਨੀਚ ਦੀ ਸੰਭਾਲ ਹੁੰਦੀ ਹੈ, ਉਥੇ ਹੀ ਵਾਹਿਗੁਰੂ ਦੀ ਕ੍ਰਿਪਾ ਦ੍ਰਿਸ਼ਟੀ ਤੇ ਬਖਸ਼ਿਸ਼ ਹੁੰਦੀ ਹੈ:-

ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ।
ਨਾਨਕੁ ਤਿਨਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ।
ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ।

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਤਮ ਉਪਦੇਸ਼ ਸਭ ਨੂੰ ਦਿਤਾ। ਸੰਗਤ ਪੰਗਤ ਵਿਚ ਸਭ ਲੋਕਾਂ ਨੂੰ ਸ਼ਾਮਲ ਕੀਤਾ ਗਿਆ। ਭਾਈ ਦੀ ਪਦਵੀ ਸਾਰੇ ਸਿੱਖਾਂ ਨੂੰ ਬਖਸ਼ੀ। ਸ੍ਰੀ ਗੁਰੂ ਅਮਰਦਾਸ ਜੀ ਨੇ ਲੰਗਰ ਵਿਚ ਸਾਰੇ ਮਨੁੱਖਾਂ ਨੂੰ ਖੁਲ੍ਹ ਕੀਤੀ। ਸ੍ਰੀ ਗੁਰੂ ਰਾਮਦਾਸ ਜੀ ਨੇ ਅੰਮ੍ਰਿਤ ਸਰੋਵਰ ਰਚ ਕੇ ਇਸ ਭਿੰਨ ਭੇਦ ਨੂੰ ਮਿਟਾਣ ਦਾ ਯਤਨ ਕੀਤਾ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਭਗਤ ਕਬੀਰ ਜੀ, ਰਵਿਦਾਸ ਜੀ, ਸੈਣ ਆਦਿ ਭਗਤਾਂ ਦੀ ਬਾਣੀ ਦਰਜ ਕਰਕੇ ਆਤਮਿਕ ਏਕਤਾ ਦਾ ਸਬੂਤ ਦਿਤਾ। ਸ੍ਰੀ ਗੁਰੁ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੰਜ ਪਿਆਰੇ ਸਾਜਕੇ ਤੇ ਅੰਮ੍ਰਿਤ ਦੀ ਦਾਤ ਦੇਕੇ ਸਦੀਆਂ ਦੇ ਪੁਰਾਣੇ ਖ਼ਿਆਲਾਂ ਦੀ ਜੜ੍ਹ ਪੁਟ ਦਿਤੀ।

ਇਸ ਅੰਮ੍ਰਿਤ ਦੀ ਦਾਤ ਦੇਣ ਤੋਂ ਪਹਿਲਾਂ ਸ੍ਰੀ ਗੁਰੂ ਗੋਬਿੰਦ