ਸਮੱਗਰੀ 'ਤੇ ਜਾਓ

ਪੰਨਾ:ਛੂਤ-ਛਾਤ ਵਿਰੁਧ ਜਥੇਬੰਦ ਯਤਨ.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੧ )


ਕਿ ਅਗੇ ਘਟ ਗਿਣਤੀਆਂ ਲਈ ਜੋ ਰਾਖਵੀਆਂ ਸੀਟਾਂ ਬਾਰੇ
ਸਬਕਮੇਟੀ ਨੇ ਫ਼ੈਸਲਾ ਕੀਤਾ ਸੀ ਸਿਖ ਆਪਣਾ ਉਹ ਹਕ ਛਡ ਦੇਣਗੇ ।
ਆਪਣੇ ਪਿਛੇ ਰਹੀਆਂ ਸਿੱਖ ਸ਼੍ਰੇਣੀਆਂ ਦੇ ਭਾਈਆਂ ਨੂੰ ਵੀ
ਹਿੰਦੁ ਹਰੀਜਨਾਂ ਵਾਲੇ ਹਕ ਦਿਵਾਣ ਲਈ ਸਿਖ ਮੈਂਬਰਾਂ ਨੇ
ਸਬ-ਕਮੇਟੀ ਦੀ ਇਹ ਗਲ ਪ੍ਰਵਾਨ ਕਰ ਲਈ । ਸਬ-ਕਮੇਟੀ ਦੀ
ਇਸ ਰੀਪੋਰਟ ਨੂੰ ਕਾਨੂੰਨ ਘੜਨੀ ਸਭਾ ਨੇ ਵੀ ਪ੍ਰਵਾਨ ਕਰ ਲਿਆ
ਹੈ ਤੇ ਇਸ ਸੰਬੰਧ ਵਿਚ ਬਾਕਾਇਦਾ ਐਲਾਨ ਹੋ ਚੁਕਾ ਹੈ ।
ਇਸ ਫੈਸਲੇ ਅਨੁਸਾਰ ਹੁਣ ਉਹ ਸਜਣ ਜਿਹੜੇ
ਆਪਣੇ ਆਪ ਨੂੰ ਜ਼ਾਤ ਦੇ ਖਾਨੇ ਵਿਚ ਮਜ੍ਹਬੀ,
ਰਮਦਾਸੀਏ, ਕਬੀਰ ਪੰਥੀ, ਜਾਂ ਸਿਕਲੀਗਰ ਅਤੇ
ਮਜ੍ਹਬ ਦੇ ਖਾਨੇ ਵਿਚ ਸਿਖ ਲਿਖਵਾਉਣਗੇ ਉਨ੍ਹਾਂ
ਨੂੰ ਹਰੀਜਨਾਂ ਵਾਲੀਆਂ ਸਾਰੀਆਂ ਰਿਆਇਤਾਂ
ਹੋਣਗੀਆਂ
ਤੇ ਉਹ ਹਰੀਜਨਾਂ ਵਾਲੀਆਂ ਰੀਜ਼ਰਵ ਸੀਟਾਂ ਤੇ
ਪੰਜਾਬ ਅਸੈਂਬਲੀ ਲਈ ਮੈਂਬਰ ਖੜੇ ਹੋ ਸਕਦੇ ਹਨ ।
ਵਿਦਿਅਕ ਵਜ਼ੀਫ਼ੇ:-
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜਦੋਂ ਵੀ
ਵਜ਼ੀਫ਼ਿਆਂ ਦੀ ਵੰਡ ਹੁੰਦੀ ਰਹੀ ਇਨ੍ਹਾਂ ਪਛੜੀਆਂ ਸ਼੍ਰੇਣੀਆਂ ਵਿਚੋਂ
ਸਜੇ ਸਿੰਘਾਂ ਦੇ ਬੱਚਿਆਂ ਦਾ ਖ਼ਾਸ ਧਿਆਨ ਰਖਿਆ ਜਾਂਦਾ ਰਿਹਾ
ਹੈ । ਇਸ ਕੰਮ ਲਈ ਵਖਰਾ ਫੰਡ ਜਾਰੀ ਕੀਤਾ ਹੋਇਆ ਸੀ । ਹੁਣ
ਇਸ ਸਾਲ ਵੀ ਧਾਰਮਕੇ ਪ੍ਰੀਖਿਆ ਲੈਕੇ ਜੋ ਵਜ਼ੀਫ਼ੇ ਦਿਤੇ ਜਾਣੇ
ਹਨ ਉਨ੍ਹਾਂ ਵਿਚੋਂ ਤੀਜਾ ਹਿਸਾ ਇਨ੍ਹਾਂ ਸ਼੍ਰੇਣੀਆਂ ਦੇ ਬਚਿਆਂ ਲਈ
ਰਾਖਵਾਂ ਰਖਿਆ ਗਿਆ ਹੈ।