ਪੰਨਾ:ਛੂਤ-ਛਾਤ ਵਿਰੁਧ ਜਥੇਬੰਦ ਯਤਨ.pdf/31

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੨)


ਸ੍ਰ:ਗੁ:ਪ੍ਰ: ਕਮੇਟੀ ਵਲੋਂ ਲਿਖਾ ਪੜ੍ਹੀ ਕਰਨ ਤੇ ਹਿੰਦ
ਸਰਕਾਰ ਦੇ ਵਿਦਿਅਕ ਵਿਭਾਗ ਦੇ ਸਕੱਤ੍ਰ ਨੇ ਆਪਣੀ ਚਿਠੀ ਨੰ:
ਐਫ਼ ੨੮-੧-੪੯ ਐਸ ੪ ਮਿਤੀ ੯ ਜਨਵਰੀ ੧੯੫੦ ਰਾਹੀਂ
ਸ਼੍ਰੋਮਣੀ ਕਮੇਟੀ ਨੂੰ ਇਤਲਾਹ ਦਿਤੀ ਹੈ ਕਿ ਪਿਛੇ ਰਹੀਆਂ ਸ਼੍ਰੇਣੀਆਂ
ਲਈ ਜੋ ਵਜ਼ੀਫ਼ੇ ਹਿੰਦ ਸ੍ਰਕਾਰ ਵਲੋਂ ਦਿੱਤੇ ਜਾਂਦੇ ਹਨ ਉਹ ਮਜ੍ਹਬੀ,
ਰਮਦਾਸੀਏ, ਕਬੀਰ ਪੰਥੀ ਤੇ ਸਿਕਲੀਗਰ ਸਿੱਖਾਂ ਨੂੰ ਵੀ ਮਿਲਣਗੇ
ਭਾਵੇਂ ਉਹ ਪੰਜਾਬ ਵਿਚ ਵਸਦੇ ਹੋਣ ਜਾਂ ਪੰਜਾਬ ਤੋਂ ਬਾਹਰ
ਹਿੰਦੁਸਤਾਨ ਦੇ ਕਿਸੇ ਹੋਰ ਹਿਸੇ ਵਿਚ ਵਸਦੇ ਹੋਣ। ਇਸ ਤੋਂ ਬਿਨਾਂ ਪੰਜਾਬ
ਦੀਆਂ ਹੇਠ ਲਿਖੀਆਂ ਪਿਛੇ ਰਹੀਆਂ ਸ਼੍ਰੇਣੀਆਂ ਦੇ ਬਚਿਆਂ ਨੂੰ ਭਾਵੇਂ
ਉਹ ਕਿਸੇ ਮਜ੍ਹਬ ਨਾਲ ਵੀ ਸੰਬੰਧ ਰੱਖਦੇ ਹੋਣ ਵਜ਼ੀਫ਼ੇ ਮਿਲਣਗੇ:-
ਬਾਕਰੀਆ, ਬਾਗੀ, ਚਮਕ ਦਮਕ, ਬੰਸੀ, ਘੋਸੀ, ਕੋਹਲੀ,
ਕਹਾਰ, ਮਾਹਤਮ, ਚੂੜ੍ਹਾ,ਜੁਲਾਹਾ।
ਪੰਜਾਬ ਸਰਕਾਰ ਦੇ ਵਿਦਿਅਕ ਮਹਿਕਮੇ ਵਲੋਂ ਵੀ ਚਿਠੀ
ਨੰ: ੩੦੫੫੬ ਸੀ. ਰਾਹੀਂ ਇਹੋ ਹੀ ਹਦਾਇਤਾਂ ਜਾਰੀ ਹੋ ਚੁਕੀਆਂ
ਹਨ ਤੇ ਸਕੂਲਾਂ ਅਤੇ ਕਾਲਜਾਂ ਵਿਚ ਮਜ੍ਹਬੀ,ਰਮਦਾਸੀਏ,
ਕਬੀਰ ਪੰਥੀ,ਤੇ ਸਿਕਲੀਗਰ ਸਿੱਖਾਂ ਦੇ ਬਚਿਆਂ ਨੂੰ ਹੁਣ ਉਹੋ ਹੀ
ਰਿਆਇਤਾਂ ਮਿਲ ਰਹੀਆਂ ਹਨ ਜੋ ਕਿ ਹਿੰਦੂ ਪਿਛੇ ਰਹੀਆਂ ਸ਼੍ਰੇਣੀਆਂ
ਦੇ ਬਚਿਆਂ ਨੂੰ ਮਿਲਦੀਆਂ ਹਨ:-
ਨੌਕਰੀਆਂ ਵਿਚ ਹਿੱਸਾ:-ਚੀਫ਼ਸਕੱਤ੍ਰ ਪੰਜਾਬ
ਸਰਕਾਰ ਦੀ ਚਿਠੀ ਨੰਬਰ ੧੩੪੭੦-ਪੀ.ਜੀ.-੪੯/੬੫੬੪੨ ਮਿਤੀ
੯-੧੦-੪੬ ਰਾਹੀਂ ਪਿਛੇ ਰਹੀਆਂ ਸ਼੍ਰੇਣੀਆਂ ਲਈ ੧੫ ਫ਼ੀ ਸਦੀ
ਨੌਕਰੀਆਂ ਰੀਜ਼ਰਵ ਹੋਈਆਂ ਹਨ ਤੇ ਉਹ ਸਜਣ ਜਿਹੜੇ ਆਪਣੇ
ਆਪ ਨੂੰ ਮਜ੍ਹਬੀ ਸਿਖ,ਰਾਮਦਾਸੀਆ ਸਿਖ,ਕਬੀਰਪੰਥੀ ਸਿਖ ਤੇ
ਸਿਕਲੀਗਰ ਸਿਖ ਲਿਖਵਾਉਂਦੇ ਹਨ ਉਹ ਇਨ੍ਹਾਂ ਨੌਕਰੀਆਂ ਦੇ ਉਸੇ
ਤਰਾਂ ਹਕਦਾਰ ਹਨ ਜਿਸਤਰ੍ਹਾਂ ਕਿ ਹਿੰਦੂ ਪਿਛੇ ਰਹੀਆਂ ਸ਼੍ਰੇਣੀਆਂ।