ਪੰਨਾ:ਛੂਤ-ਛਾਤ ਵਿਰੁਧ ਜਥੇਬੰਦ ਯਤਨ.pdf/5

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੬)


ਬਹੁਰੂਪੀਏ ਲੁਬਾਣੇ ਔ ਘੁਮਿਆਰ।
ਇਨ ਗਰੀਬ ਸਿਖਨ ਕੋ ਦੈ ਪਾਤਸ਼ਾਹੀ,
ਯਿਹ ਯਾਦ ਰਖੈਂ ਹਮਰੀ ਗੁਰਿਆਈ।'
ਇਸ ਪ੍ਰਚਾਰ ਦਾ ਨਤੀਜਾ ਇਹ ਹੋਇਆ ਕਿ ਮਨੂੰ
ਸਿਮਰਤੀ ਨੇ ਜਿਥੇ ਅਗੇ ਸਬਕ ਦਿਤਾ ਸੀ ਕਿ:-
“ਲੋਕਾਨਾਂ ਤੁ ਵਿਵ੍ਰਿੱਧਿਆਰਥੰ ਮੁਖ ਬਾਹੂ ਰੂਪਾਦਤਹ।
ਬ੍ਰਾਹਮਣੰ ਖਤ੍ਰਿਯੰ ਵੈਸ਼ਯੰ ਸ਼ੂਦਰੰ ਨਿਰਵਰਤਯਤ।"
(੧ ਅਧਿਆਇ ੩੧ ਸ਼ਲੋਕ)
ਭਾਵ-ਸ੍ਰਿਸ਼ਟੀ ਕਰਤਾ ਪਰਮਾਤਮਾ ਨੇ ਭੂਲੋਕ ਆਦਿ ਪ੍ਰਜਾ ਦੇ
ਵਾਧੇ ਦੀ ਇੱਛਾ ਤੋਂ ਆਪਣੇ ਮੁਖ, ਬਾਹਵਾਂ, ਜੰਘਾਂ ਅਤੇ ਪੈਰਾਂ ਤੋਂ
ਕ੍ਰਮ ਅਨੁਸਾਰ ਬ੍ਰਾਹਮਣ,ਖਤ੍ਰੀ, ਵੈਸ਼ ਤੇ ਸ਼ੂਦਰ ਨੂੰ ਪੈਦਾ ਕੀਤਾ।
ਉਥੇ ਇਸਦੇ ਮੁਕਾਬਲੇ ਤੇ ਸਿਖ ਨੇ ਪੜ੍ਹਨਾ ਸ਼ੁਰੂ ਕਰ ਦਿਤਾ:-
ਗਰਭ ਵਾਸ ਮਹਿ ਕੁਲੁ ਨਹੀ ਜਾਤੀ।
ਬ੍ਰਹਮ ਬਿੰਦੁ ਤੇ ਸਭ ਉਤਪਾਤੀ।
(ਗਉੜੀ ਕਬੀਰ ਜੀ)
ਕੋਊ ਭਯੋ ਮੁੰਡੀਆ ਸੰਨਯਾਸੀ ਕੋਊ ਯੋਗੀ ਭਯੋ।
ਭਯੋ ਬ੍ਰਹਮਚਾਰੀ ਕੋਊ ਯਤੀ ਅਨੁਮਾਨਬੋ।
ਹਿੰਦੂ ਤੁਰਕ ਕੋਊ ਰਾਫ਼ਜ਼ੀ ਇਮਾਮਸ਼ਾਫ਼ੀ।
ਮਾਨੁਸ ਕੀ ਜਾਤ ਸਭੈ ਏਕੈ ਪਹਿਚਾਨਬੋ।
(ਸ੍ਰੀ ਗੁਰੂ ਗੋਬਿੰਦ ਸਿੰਘ ਜੀ)
ਬ੍ਰਾਹਮਣ ਨੇ ਕਿਹਾ ਕਿ ਧਰਮ ਉਪਦੇਸ਼ ਕੇਵਲ ਬ੍ਰਾਹਮਣ ਹੀ
ਦੇ ਸਕਦਾ ਹੈ, ਜੇ ਸ਼ੂਦ੍ਰ ਅਹੰਕਾਰ ਨਾਲ "ਤੈਨੂੰ ਇਹ ਨੇਕ ਕੰਮ ਕਰਨਾ
ਚਾਹੀਦਾ ਹੈ" ਇਸ ਪ੍ਰਕਾਰ ਧਰਮ ਦਾ ਉਪਦੇਸ਼ ਕਰੇ ਤਾਂ ਉਸ ਸ਼ੂਦਰ ਦੇ
ਮੂੰਹ ਵਿਚ ਅਤੇ ਕੰਨਾਂ ਵਿਚ ਰਾਜਾ ਨੂੰ ਗਰਮ ਤੇਲ ਪੁਆਣਾ
ਚਾਹੀਦਾ ਹੈ।