(੭)
ਧਰਮੋਪਦੇਸ਼ੰ ਦਰਪੇਣ ਵਿਪ੍ਰਾਣਮੱਸਯ ਕੁਰਵਤਹ।
ਤਪਤਮਾਸੇਚਯੇਤੈਲੰ ਵਕਤ੍ਰੇ ਸ੍ਰੇਤ੍ਰੇ ਚ ਪਾਰਥਿਬਹ।
(ਮਨੂੰ ਸਿਮਰਤੀ ਅ: ੮ ਸਲੋਕ ੨੭੨)
ਸਿਖ ਨੇ ਇਸ ਦੇ ਮੁਕਾਬਲੇ ਤੇ ਪੜ੍ਹਨਾ ਸ਼ੁਰੂ ਕਰ ਦਿਤਾ:-
ਬ੍ਰਾਹਮਣ ਬੈਸ ਸੂਦ ਅਰੁ ਖਤ੍ਰੀ ਡੋਮ ਚੰਡਾਰ ਮਲੇਛ ਮਨ ਸੋਇ।
ਹੋਇ ਪੁਨੀਤ ਭਗਵੰਤ ਭਜਨ ਤੇ ਆਪ ਤਾਰ ਤਾਰੇ ਕੁਲ ਦੋਇ।
(ਬਿਲਾਵਲ ਰਵਿਦਾਸ ਜੀ)
ਬ੍ਰਾਹਮਣ ਨੇ ਹੋਕਾ ਦਿਤਾ ਕਿ ਬ੍ਰਾਹਮਣ ਮਾੜੇ ਕੰਮ
ਕਰਕੇ ਵੀ ਉਤਮ ਹੀ ਰਹਿੰਦਾ ਹੈ ਅਤੇ ਸ਼ੂਦਰ ਭਾਵੇਂ ਜਤੀ ਸਤੀ ਵੀ
ਹੋਵੇ, ਉਹ ਸ੍ਰੇਸ਼ਟ ਨਹੀਂ ਬਣ ਸਕਦਾ:-
ਪਤਿਤੋਪਿ ਦ੍ਵਿਜਹ ਸ੍ਰੇਸ਼ਟਹ ਨਚ ਸ਼ੁਦ੍ਰਾ ਜਿਤੇਂ ਦ੍ਰਿਆਹ |
ਪਰ ਗੁਰੂ ਜੀ ਨੇ ਕਿਹਾ ਇਹ ਗੱਲ ਨਹੀਂ:-
ਬ੍ਰਾਹਮਣੁ ਖਤ੍ਰੀ ਸੂਦ ਵੈਸ ਚਾਰਿ ਵਰਨ, ਚਾਰ ਆਸ੍ਰਮ ਹਹਿ
ਜੋ ਹਰਿ ਧਿਆਵੈ ਸੋ ਪਰਧਾਨੁ ਜਿਉ ਚੰਦਨ ਨਿਕਟਿ
ਵਸੈ ਹਿਰਡੁ ਬਪੁੜਾ ਤਿਉ ਸਤਸੰਗਤਿ ਮਿਲਿ ਪਤਿਤ
ਪਰਵਾਣੁ । ਓਹੁ ਸਭ ਤੇ ਊਚਾ ਸਭ ਤੇ ਸੂਚਾ ਜਾਕੈ ਹਿਰਦੈ
ਵਸਿਆ ਭਗਵਾਨੁ। ਜਨ ਨਾਨਕੁ ਤਿਸ ਕੇ ਚਰਨ ਪਖਾਲੈ
ਜੋ ਹਰਿ ਜਨੁ ਨੀਚ ਜਾਤਿ ਸੇਵਕਾਣੁ।
(ਗੌੌਂਡ ਮਹਲਾ ੪)
ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਚਲਾਏ ਗਏ ਇਸ
ਅੰਦੋਲਨ ਨੂੰ ਮਾਨਮਤੇ ਬ੍ਰਾਹਮਣਾਂ ਨੇ ਕੁਚਲਣ ਲਈ ਪੂਰਾ ਪੂਰਾ
ਤਾਣ ਲਾਇਆ | ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਇਨ੍ਹਾਂ ਕੁਰਾਹੀਆ
ਕਹਿਣਾ ਅਰੰਭ ਦਿਤਾ | ਸ੍ਰੀ ਗੁਰੂ ਅਮਰਦਾਸ ਜੀ ਦੀ ਲੰਗਰ ਦੀ
ਚਲਾਈ ਮਰਯਾਦਾ ਵਿਰੁਧ ਬ੍ਰਾਹਮਣਾਂ ਤੇ ਖਤ੍ਰੀਆਂ ਨੇ ਅਕਬਰ
ਬਾਦਸ਼ਾਹ ਪਾਸ ਲਾਹੌਰ ਜਾਕੇ ਪੁਕਾਰ ਕੀਤੀ ਕਿ ਗੁਰੂ ਜੀ ਨੇ
‘ਜਾਤਿ ਵਰਨ’ ਦਾ ਭੇਦ ਮਿਟਾਕੇ ਚੌਹਾਂ ਵਰਨਾਂ ਨੂੰ ਇਕ ਕਰਕੇ