ਸਮੱਗਰੀ 'ਤੇ ਜਾਓ

ਪੰਨਾ:ਛੂਤ-ਛਾਤ ਵਿਰੁਧ ਜਥੇਬੰਦ ਯਤਨ.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯)


ਸੇਵ ਕਰੀ ਇਨ ਕੀ ਮਨ ਭਾਵਤ
ਔਰ ਕੀ ਸੇਵ ਸੁਹਾਤ ਨ ਜੀ ਕੋ ।
ਦਾਨ ਦਯੋ ਇਨ ਹੀ ਕੋ ਭਲੋ
ਅਰ ਆਨ ਕੋ ਦਾਨ ਨ ਲਾਗਤ ਨੀਕੋ।
ਆਗੇ ਫਲੈ ਇਨ ਹੀ ਕੋ ਦਯੋ
ਜਗ ਮੇਂ ਯਸ, ਔਰ ਦਯੋ ਸਭ ਫੀਕੋ ।
ਮੋ ਗ੍ਰਿਹਿ ਮੇੇਂ ਮਨ ਤੇ ਤਨ ਤੇ
ਸਿਰ ਲੌ ਧਨ ਹੈ ਸਭ ਹੀ ਇਨਹੀ ਕੋ ।
ਗੁਰੂ ਮਹਾਰਾਜ ਦੀ ਗਰੀਬਾਂ ਤੇ ਵੀ ਮੇਹਰ ਹੋਈ ਤੇ ਇਨ੍ਹਾਂ
ਵਿਚੋਂ ਐਸੇ ਐਸੇ ਕਰਨੀ ਤੇ ਲਗਨ ਵਾਲੇ ਬਹਾਦਰ, ਮਹਾ ਸੂਰਬੀਰ
ਤੇ ਸਿਆਣੇ ਸਜਣ ਪੈਦਾ ਹੋਏ, ਜਿਨ੍ਹਾਂ ਦਾ ਸਿਖ ਕੋਮ ਦੀ ਕਿਸਮਤ
ਬਨਾਣ ਵਿਚ ਬੜਾ ਭਾਰੀ ਹਥ ਹੈ ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਦਿੱਲੀ ਤੋਂ
ਸ੍ਰੀ ਅਨੰਦਪੁਰ ਸਾਹਿਬ ਲਿਆਉਣ ਦੀ ਜੋ ਸੇਵਾ ਬਾਬਾ ਜੀਵਨ
ਸਿੰਘ ਜੀ ਨੇ ਕੀਤੀ, ਉਹ ਇਤਿਹਾਸ ਵਿਚ ਹਮੇਸ਼ਾਂ ਲਈ ਸੁਨਹਿਰੀ
ਅਖਰਾਂ ਵਿਚ ਲਿਖੀ ਰਹੇਗੀ । ਜਦੋਂ ਆਪ ਗੁਰੂ ਮਹਾਰਾਜ ਦਾ
ਸੀਸ ਸ੍ਰੀ ਅਨੰਦਪੁਰ ਸਾਹਿਬ ਲਿਆਏ ਤਾਂ ਗੁਰੂ ਕਲਗੀਧਰ ਨੇ
ਆਪ ਨੂੰ ਬੜੇ ਪਿਆਰ ਨਾਲ "ਰੰਘਰੇਟੇ ਗੁਰੂ ਕੇ ਬੇਟੇ" ਕਹਿਕੇ
ਛਾਤੀ ਨਾਲ ਲਾ ਲਿਆ |
ਤਲਵੰਡੀ ਸਾਬੋਕੀ ਦੇ ਸਰਦਾਰ ਡੱਲੇ ਵਲੋਂ ਸ੍ਰੀ ਗੁਰੂ ਗੋਬਿੰਦ
ਸਿੰਘ ਜੀ ਮਹਾਰਾਜ ਪਾਸ ਇਹ ਕਿਹਾ ਗਿਆ ਕਿ ਉਸ ਦੀ ਫੌਜ
ਦੇ ਸਿਪਾਹੀ ਬੜੇ ਬਹਾਦਰ ਤੇ ਸਿਦਕੀ ਹਨ । ਉਸ ਸਮੇਂ ਹੀ ਇਕ
ਸਿਖ ਨੇ ਨਵੀਂ ਬੰਦੂਕ ਗੁਰੂ ਜੀ ਨੂੰ ਭੇਟ ਕੀਤੀ। ਗੁਰੂ ਸਾਹਿਬ ਨੇ
ਉਹ ਬੰਦੂਕ ਹਥ ਵਿਚ ਲੈਕੇ ਕਿਹਾ ਕਿ ਬੰਦੂਕ ਦਾ ਨਿਸ਼ਾਨਾ
ਪਰਖਣ ਲਈ ਡੱਲੇ ਦੀ ਫੋਜ ਦਾ ਕੋਈ ਆਦਮੀ ਬੰਦੂਕ ਦੇ ਸਾਮ੍ਹਣੇ
ਆਉਣ ਲਈ ਤਿਆਰ ਹੈ ? ਇਹ ਗੱਲ ਸੁਣਕੇ ਉਸਦੇ ਕਿਸੇ