ਸਮੱਗਰੀ 'ਤੇ ਜਾਓ

ਪੰਨਾ:ਛੂਤ-ਛਾਤ ਵਿਰੁਧ ਜਥੇਬੰਦ ਯਤਨ.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦)


ਆਦਮੀ ਨੂੰ ਹਿੰਮਤ ਨ ਹੋਈ । ਗੁਰੂ ਮਹਾਰਾਜ ਨੇ ਫਿਰ ਆਪਣੇ
ਨਾਲ ਦੇ ਸਿਖਾਂ ਨੂੰ ਮੇਵੜੇ ਰਾਹੀਂ ਸਦਿਆ । ਇਤਿਹਾਸ ਵਿਚ
ਲਿਖਿਆ ਹੋਇਆ ਹੈ ਕਿ ਭਾਈ ਬੀਰ ਸਿੰਘ ਜੀ ਉਸ ਵੇਲੇ ਦਸਤਾਰਾ
ਸਜਾ ਰਹੇ ਸਨ । ਉਹ ਇਹ ਹੁਕਮ ਸੁਣਦਿਆਂ ਇਸੇ ਤਰ੍ਹਾਂ ਹੀ
ਦੌੜਦਾ ਆਇਆ ਤੇ ਕਹਿਣ ਲਗਾ ਕਿ "ਦਾਸ ਇਸ ਕੰਮ ਲਈ
ਹਾਜ਼ਰ ਹੈ।" ਗੁਰੂ ਜੀ ਨੇ ਉਪਰ ਵਾਲੇ ਪਾਸੇ ਕਰਕੇ ਬੰਦੂਕ
ਚਲਾ ਦਿੱਤੀ ।
ਪਰ ਵਹਿ ਸਿਦਕੀ ਜ਼ਰਾ ਨ ਡੋਲਯੋ,
ਦੇਖ ਸਿਦਕ ਗੁਰ ਖੁਸ਼ ਹ੍ਵੈ ਬੋਲਯੋ ।
“ਅਹੋ ਸਿਖ ! ਤੈੈਂ ਰਾਖੀ ਸਿਖੀ,
ਵਾਲੋਂ ਨਿੱਕੀ ਖੰਡਯੋ ਤਿੱਖੀ ।
ਤੁਮ ਰੰਘਰੇਟੇ ਗੁਰੂ ਕੇ ਬੇਟੇ,
ਰਹੋ ਪੰਥ ਕੇ ਸੰਗ ਸਮੇਟੇ।
ਸਤਿਗੁਰ "ਸੁਧਾ" ਤਿਸੈ ਛਕਵਾਯੋ,
ਤਿਨ ਤੇ ਆਗੈ ਅਨ ਕੋ ਪਾਯੋ।
(ਪੰਥ ਪ੍ਰਕਾਸ਼)
ਦਸਮ ਗੁਰੂ ਜੀ ਤੋਂ ਉਪ੍ਰੰਤ ਬਾਰਾਂ ਮਿਸਲਾਂ ਤਕ ਦਾ
ਵਿਚਕਾਰਲਾ ਸਮਾਂ ਸਿਖਾਂ ਲਈ ਬੜਾ ਭਿਆਨਕ ਰਿਹਾ ਹੈ |
ਛੂਤ ਛਾਤ ਦੇ ਭੂਤ ਨੂੰ ਇਸ ਸਮੇਂ ਤਕ ਸਿਖਾਂ ਨੇ ਨੇੜੇ ਨੇ ਆਉਣ
ਦਿਤਾ | ਨਾਦਰਸ਼ਾਹ ਦੁਰਾਨੀ ਨੇ ਪੰਜਾਬ ਤੇ ਜਦ ਹੱਲਾ ਕੀਤਾ ਤਾਂ
ਖਾਲਸੇ ਨੇ ਉਸ ਦਾ ਡਟਕੇ ਮੁਕਾਬਲਾ ਕੀਤਾ । ਉਸ ਵਲੋਂ ਸਿਖਾਂ
ਦੀ ਰਹੁਰੀਤੀ ਪੁਛਣ ਤੇ ਸੂਬਾ ਲਾਹੌਰ ਵਲੋਂ ਜੋ ਉੱਤਰ ਦਿਤਾ