ਪੰਨਾ:ਛੇ ਊਣੇ.pdf/13

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
ਰਤਨ ਦੇਵੀ-(ਮਾਂ ਵਲ ਮੂੰਹ ਕਰਕੇ) ਏਸੇ ਤੋਂ ਪੁਛ ਲਓ। ਮੈਂ ਕੀ

ਦੱਸਾਂ। ਦੱਸਣ ਯੋਗ ਹੋਵੇ ਤਾਂ ਦਸਦੀ। ਭਾਵੇਂ ਭਾਈ ਕਿਹੋ ਜਿਹੇ ਹੋਣ। ਭੈਣਾਂ ਕਦੋਂ ਚਾਹੁੰਦੀਆਂ ਹਨ, ਕਿ ਉਨ੍ਹਾਂ ਨੂੰ ਤੱਤੀ

ਵਾ ਲੱਗੇ?
ਮਾਨ ਸਿੰਘ-(ਵਿਚੋਂ ਈ ਬੋਲ ਟੁਕਦਾ ਹੋਇਆ) ਮਾਤਾ ਜੀ। ਜਦੋਂ

ਡਾਕੂ ਸਾਂ, ਜੇ ਭੈਣ ਦਸ ਦਿੰਦੀ, ਤਦ ਵੀ ਫਾਹੇ ਚੜ੍ਹਦਾ। ਜੇ ਲੋਕਾਂ ਨੂੰ ਮੇਰਾ ਪਤਾ ਲਗਦਾ, ਤਦ ਵੀ ਨ ਛਡਦੇ। ਹੁਣ ਤਾਂ ਗੱਲ ਈ ਕੁਝ ਹੋਰ ਐ। ਲਓ ਸੁਣੋ :-(ਪਿਛਲੀ ਦੁਰਘਟਨਾ ਜਿਉਂ ੨ ਸੁਣੋਂਦਾ ਹੈ, ਸੁਨਣ ਵਾਲੇ ਹੈਰਾਨ ਹੁੰਦੇ ਤੇ ਅਸ਼ ੨ ਕਰਦੇ ਹਨ) ਮੈਂ ਜਦੋਂ ਅਪ੍ਰਾਧ ਕਰਕੇ ਬੋਹੜ ਹੇਠ ਆ ਬੀਬੀ ਨੂੰ ਵੰਗਾਰਿਆ, ਇਸ ਮੇਰੀ ਵੀਣੀ ਫੜ ਮੈਨੂੰ ਹਿਲਣ ਈ ਨਾ

ਦਿਤਾ ਫੇਰ ਧਰਮ ਭੈਣ ਕਹਿ............
ਰਤਨ ਦੇਵੀ-(ਪੂਰੀ ਗਲ ਖੁਲ੍ਹਣ ਤੋਂ ਸੰਕੋਚ ਕਰਦੀ ਹੋਈ ਸ਼ਰਮ ਖਾਕੇ)

ਬੱਸ ਵੀਰਾ। ਅਜਿਹੀਆਂ ਗਲਾਂ ਨੀ ਫੋਲਣੀਆਂ ਚਾਹੀਦੀਆਂ।

ਅੰਤ ਭਲਾ ਸੋ ਭਲਾ ਦੇ ਅਸੂਲ ਨੂੰ ਮੁੱਖ ਰਖੋ।
ਮਹਾਂਵੀਰ ਸਿੰਘ-ਸ਼ਾਬਾਸ਼ ਪੁਤ੍ਰੀ! ਅਜਰ ਨੂੰ ਜਰਨਾ ਤੇ ਦੇਖਕੇ ਅਣਡਿੱਠ ਕਰਨਾ ਦੇਵਤਿਆਂ ਦਾ ਕੰਮ ਐ। ਸੋਤੈਂ ਕਰਵਖਾਇਐ।
੧੪