ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਰਹਿੰਦਾ। ਚਾਰ ਦਿਨ ਕੀ ਚਾਂਦਨੀ ਫਿਰ ਅੰਧੇਰੀ ਰਾਤ ਵਾਲ ਗੱਲ ਸਭ ਨਾਲ ਈ ਬੀਤਦੀ ਏ। (ਕਾਹਨ ਸਿੰਘ ਵਲ ਹਥ ਕਰਕੇ) ਅੱਜ ਕੱਲ੍ਹ ਇਹ ਮੁੰਡੇ ਨੇ, ਗਿਆਨੀ ਜੀ, ਮੈਨੂੰ ਸਾੜ ਛਡਿਐ।
ਨਿਰਮਲ ਸਿੰਘ-ਕਿਉਂ ਬਈ ਕੀ ਆਂਹਦੇ ਨੇ। ਅੱਗਿਆ ਦਾ ਪਾਲਨ
ਕਰਿਆ ਕਰ।
ਪ੍ਰਮਾਤਮਾ ਸਿੰਘ-ਕੀ ਕਰੀਏ! ਗਿਆਨੀ ਜੀ, ਜਦ ਥੋਂ ਬੀ. ਏ. ਪਾਸ
ਕਰ ਲਈ ਸਾਡੇ ਹੱਥਾਂ ਵਿਚੋਂ ਈ ਨਿਕਲ ਗਿਆ। ਕਹੇ ਲਗਦਾ
ਈ ਨੀ।ਨਿਰਮਲ ਸਿੰਘ-ਕਿਉਂ ਬਈ ਨੌਜੁਆਨਾ! ਕੀ ਗੱਲ ਏ। ਅਜੇ ਤਾਂ
ਤੇਰੇ ਉਤੇ ਇਨ੍ਹਾਂ ਨੇ ਬੜੀਆਂ ਉਮੀਦਾਂ ਰਖੀਆਂ ਹਨ। ਤੂੰ ਹੁਣੇ
ਪੱਲਾ ਛੁਡਾਣਾ ਚਾਹੁਨੈ!ਸਾਡੀ ਕਿਸਮਤ
ਸਾਡੇ ਨਾਲ। ਪਰ ਸਾਨੂੰ ਰਿਸ਼ਤੇਦਾਰਾਂ ਵਿਚ ਤਾਂ ਨਾਂ ਖੁਆਰ
ਕਰੇ। ਐਨੇ ਚਿਰ ਦੀ ਬਣੀ ਹੋਈ ਇਹਦੇ ਪਿਛੇ ਟੁੱਟਦੀ ਏ।ਕਾਹਨ ਸਿੰਘ-ਜੇ ਖੂਹ ਵਿੱਚ ਸਿਟੋਂਗੇ ਤਾਂ ਮੈਂ ਨੀ ਡਿੱਗਣ ਲੱਗਾ।
ਚੰਪਾ ਵਤੀ-(ਆਪਣੀ ਚੁੰਨੀ ਨੂੰ ਕਾਹਨ ਸਿੰਘ ਦੇ ਪੈਰਾਂ ਤੇ ਸੁਟਦੀ
ਹੋਈ) ਨਾ ਮੇਰਾ ਪੁੱਤ ਸਾਡੀ ਲੱਜਿਆ ਰੱਖ।
ਕਾਹਨ ਸਿੰਘ-(ਚੁੰਨੀ ਨੂੰ ਹਿਰਖ ਨਾਲ ਪਰੇ ਸੁਟਦਾ ਹੋਇਆ) ਪਰੇ ਚੱਕ
ਚੁੰਨੀ। ਕਿਥੇ ਲਂਗੀ ਐਂ ਨੱਖਰੇਂ ਕਰਨ।
ਚੰਪਾ ਵਤੀ-ਉਆ ! ਉਆ ! ਵੇ ਤੂੰ ਰੇਲ ਹੇਠ ਆਕੇ ਮਰ ਜੈਂ।
ਕਾਹਨਿਆਂ ਮੈਨੂੰ ਨਖਰੇ ਦਸਦੈਂ! ਆ ਦੇਖ ਲਓ, ਗਿਆਨੀ
੧੮