ਪੰਨਾ:ਛੇ ਊਣੇ.pdf/18

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜੀ, ਮੈਂ ਇਹਦੀ ਮਾਂ ਆਂ ਕੁ ਕੁਸ ਹੋਰ।

ਪ੍ਰਮਾਤਮਾ ਸਿੰਘ-ਇਹ ਮਾਂ ਪੁਤ ਜਦ ਤਕ ਕਿਸੇ ਆਏ ਗਏ ਨੂੰ ਆਪਣਾ ਤਮਾਸ਼ਾ ਨ ਵਖਾਣ, ਇਨ੍ਹਾਂ ਨੂੰ ਚੈਨ ਈ ਨੀ ਆਉਂਦੀ।
ਨਿਰਮਲ ਸਿੰਘ-ਗੱਲ ਕੀ ਐ! ਕੁਝ ਸਮਝ ਵੀ ਆਵੇ।
ਪ੍ਰਮਾਤਮਾ ਸਿੰਘ-ਜੀ ਤੁਹਾਨੂੰ ਪਤਾ ਈ ਐ! ਇਹਨੂੰ ਮੰਗੇ ਨੂੰ ਦਸ ਸਾਲ

ਹੋ ਗਏ। ਹੁਣ ਓਹ ਕਹਿੰਦੇ ਹਨ, ਵਿਆਹ ਲਓ! ਇਹ

ਆਖਦਾ ਏ ਬੀ. ਏ. ਪਾਸ ਤੋਂ ਘੱਟ ਵਹੁਟੀ ਈ ਨਹੀਂ ਲੈਣੀ।
ਚੰਪਾ ਵਤੀ-(ਵਿਚੋਂ ਈ ਬੋਲ ਕਟਕੇ) ਇਹਦੀ ਮਾਂ ਬੀ. ਏ. ਪਾਸ ਸੀ।

ਪਹਿਲਾਂ ਈ ਕਿਉਂ ਨਾ ਅਗਲਿਆਂ ਨੂੰ ਜੁਆਬ ਦਿਤਾ। ਕਦੀ ਆਪ ਈ ਕਹਿੰਦੇ ਰਹੇ, ਪੜ੍ਹਾਇਓ ਨ ਹੋਰ। (ਗਿਆਨੀ ਵਲ ਮੂੰਹ ਕਰਕੇ) ਦੇਖੋ, ਗਿਆਨੀ ਜੀ. ਕੁੜੀ ਬੜੀ ਸੁਪਾਤ੍ਰ ਹੈ। ਹਰ ਇਕ ਕੰਮ ਕਰ ਲੈਂਦੀ ਐ। ਰੁਮਾਲਾਂ ਵਰਗੇ ਫਲਕੇ ਲਾਹੁੰਦੀ ਹੈ। ਗੋਹੜੇ ਵਰਗਾ ਚਿੱਟਾ ਰੰਗ ਐ। ਪ੍ਰਾਇਮਰੀ ਪਾਸ ਤੇ ਅਸਵਾਰੇ ਸਾਹਿਬ ਦਾ ਪਾਠ ਕਰ ਲੈਂਦੀ ਐ। ਹੋਰ ਮੈਂ ਦੇਖੂੰ ਇਹ ਕਿਥੋਂ ਲੈ ਆਉਗਾ, ਹੂਰਾਂ ਪਰੀ! ਉਹ ਸਾਡੇ ਪੁਰਾਣੇ ਰਿਸ਼ਤੇਦਾਰ ਨੇ। ਹੁਣ ਇਹ ਨਵਾਂ ਕਾਹਨ ਸਾਡੇ ਝਾਟੇ ਪੌਣ

ਲਗਿਐ ਖੇਹ।
ਪ੍ਰਮਾਤਮਾ ਸਿੰਘ-(ਵਿਚੋਂ ਈ ਬੋਲ ਟੁਕਦਾ ਹੋਇਆ) ਸਾਹ ਵੀ ਲੈ

ਲੈ। ਡਾਕ ਗੱਡੀ ਵਾਂਗ ਰਫਤਾਰ ਕੀਤੀ ਹੋਈ ਐ (ਨਿਰਮਲ ਸਿੰਘ ਵਲ ਮੂੰਹ ਕਰਕੇ) ਦੇਖੋ! ਗਿਆਨੀ ਜੀ, ਉਹ ਬੜੀ ਉੱਚੇ ਖਾਨਦਾਨ ਦੀ ਲੜਕੀ ਹੈ। ਕਈਆਂ ਭਾਈਆਂ ਦੀ ਭੈਣ ਹੈ।

ਜੇ ਇਹ ਚਾਹੁੰਦੇ ਤਾਂ ਹੁਣ ਪੜ੍ਹਾ ਲਵੇ। ਲੋਕਾਂ ਇਹਦੀ ਬਾਂਹ

੧੯