ਸਮੱਗਰੀ 'ਤੇ ਜਾਓ

ਪੰਨਾ:ਛੇ ਊਣੇ.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਟੁਟਣ ਪੁਰ ਭਾਨੀ ਮਾਰੀ, ਪਰ ਉਹਨਾਂ ਕਿਸੇ ਦੀ ਨੀ ਸੁਣੀ। ਵੇਲੇ ਕੁਵੇਲੇ ਕੁਆਰੇ ਨਾਤੇ ਉਹ ਇਹਨੂੰ ਕਦੀ ਬੂਟ ਕਦੀ ਕੋਈ ਚੀਜ਼ ਕਦੀ ਕੋਈ ਚੀਜ਼ ਦਿੰਦੇ ਰਹੇ। ਹੁਣ ਬੀ. ਏ. ਪਾਸ ਕਰਨ ਤੋਂ ਪਿਛੋਂ ਨੌਕਰੀ ਪੁਰ ਵੀ ਉਨ੍ਹਾਂ ਨੇ ਹੀ ਲਾਇਆ। ਮੈਨੂੰ ਨੀ ਪਤਾ ਇਹਦੇ ਦਮਾਗ ਵਿਚ ਕੀ ਐ।

ਚੰਪਾ ਵਤੀ- (ਵਿਚੋਂ ਦੀ ਬੋਲ ਕਟ ਕੇ) ਮੈਨੂੰ ਪਤੈ ਸਾਰਾ ਈ, ਜਿਨੂੰ

ਇਹਦਾ ਭਾਈ ਮੰਗਿਆ ਹੋਇਆ ਸੀ, ਉਸ ਲੜਕੀ ਦੀ ਭੈਣ ਪਿਛੇ ਜਿਹੇ ਏਥੇ ਐਫ਼ੇ ਊਫੇ ਦਾ ਮਿਤਹਾਨ ਦੇਣ ਆਈ ਸੀ। ਫੇਰ ਉਹਦੀਆਂ ਅੱਖਾਂ ਤਾਂ ਵੇਖ। ਜਿਵੇਂ ਕੰਧ ’ਚ ਤੇੜਾਂ ਆਈਆਂ ਹੁੰਦੀਆਂ ਨੇ! ਜੇ ਸਿਹਤ ਨਾ ਹੋਵੇ (ਨਿਰਮਲ ਸਿੰਘ ਵਲ ਮੂੰਹ ਕਰ ਕੇ) ਐਫ਼ੇ ਊਫ਼ੇ ਕਿਸ ਕੰਮ। ਰੋਟੀ ਚੱਜ ਦੀ ਉਹਨੂੰ ਨੀ ਪਕਾਉਣੀ ਆਉਂਦੀ। ਐਵੇਂ ਸੁੱਕੀ ਫੂੰ ਫੂੰ ਦੇਖ

ਲਈ ਏਸ ਨੇ!
ਕਾਹਨ ਸਿੰਘ-ਤੁਸੀਂ ਚਾਹੇ ਕੁਝ ਕੁਰੋ, ਮੈਂ ਤਾਂ ਉਥੇ ਵਿਆਹ ਕਰਾਉਣਾਂ ਨੀ ਠਿੰਗਣੀ ਜੇਹੀ ਨਾਲ!
ਚੰਪਾ ਵਤੀ-ਹੈਂ, ਹੈਂ! ਕਾਹਨਿਆਂ! ਤੂੰ ਜੁਆਨੀਓ ਟੂਟ ਜੈਂ! ਢਹਿ

ਜਾਣਿਆ। ਜਿਨੂੰ ਠਿੰਗਣੀ ਦਸਦੈਂ। ਓਸੇ ਨੂੰ ਲਿਆ ਕੇ ਦਮ ਲਊਂ। ਤੇਰੀ ਮਾਂ ਨਾਲੋਂ ਤਾਂ ਠਿੰਗਣੀ ਨੀ, ਉਹ, ਐਡੇ ਉੱਚੇ ਘਰ

ਦੀ ਧੀ!
ਪ੍ਰਮਾਤਮਾ ਸਿੰਘ-(ਵਿਚੋਂ ਦੀ ਬੋਲ ਕਟ ਕੇ) ਛੱਡ ਵੀ ਹੁਣ। ਆਇਆਂ

ਪ੍ਰਾਹੁਣਿਆਂ ਨੂੰ ਪਾਣੀ ਧਾਣੀ ਪੁਛਣ ਦੀ ਥਾਂ ਕੀ ਪੁਆੜਾ ਪਾ ਬੈਠੀ। ਇਹਦੀ ਮਰਜ਼ੀ, ਨਾ ਕਰਾਵੇ। ਉਹਨਾਂ ਨੂੰ ਮੁੰਡਿਆਂ ਦਾ ਕੋਈ ਘਾਟਾ ਨਹੀਂ। ਜਾਹ ਰੋਟੀ ਪਕਾ। ਮੈਂ ਗਿਆਨੀ ਜੀ ਨੂੰ

ਪਾਣੀ ਪਿਆਉਨਾਂ।

੨੦