ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਦੂਜੀ ਝਾਕੀ
ਸਮਾਂ-ਤ੍ਰਿਕਾਲਾਂ ਵੇਲਾ।
ਥਾਂ-ਪ੍ਰਮਾਤਮਾ ਸਿੰਘ ਮਾਸਟਰ ਦਾ ਓਹੋ ਕਿਰਾਏ ਵਾਲਾ ਘਰ। ਚੰਬਾ ਸਿੰਘ, ਅਤਰ ਸਿੰਘ, ਜੁਗਿੰਦਰ ਸਿੰਘ ਤੇ ਪ੍ਰੋਫ਼ੈਸਰ (ਕਾਹਨ ਸਿੰਘ ਦੇ ਆਪਣੀ ਮੰਗੇਦੜ ਬਾਬਤ ਕਲੇਸ਼ ਪਾਏ ਦੀ ਸੋਅ ਸੁਣ ਕੇ ਇਕੱਠੇ ਹੋ ਕੇ ਆਏ ਅੰਦਰ ਵੜਦੇ ਹੋਏ) ਸਤ ਸ੍ਰੀ ਅਕਾਲ, ਬੀਬੀ ਜੀ! (ਚੰਪਾ ਵਤੀ ਵਲ ਵੇਂਹਦੇ ਹੋਏ) ਅੰਦਰ ਔਣ ਦੀ ਆੱਗਿਆ ਹੈ? ਚੰਪਾ ਵਤੀ-ਆਓ ਵੀਰ ਜੀ! ਜੀ ਆਇਆਂ ਨੂੰ। ਸਤ ਸ੍ਰੀ ਅਕਾਲ! ਤੁਹਾਨੂੰ ਰੋਜ਼ ਚੇਤੇ ਕਰ ਲੈਨੇ ਆਂ।
ਪ੍ਰੋਫੈਸਰ-ਬੀਬੀ ਜੀ! ਸਾਡਾ ਸ਼ਗਿਰਦ ਕਿੱਥੇ ਐ!
ਚੰਪਾ ਵਤੀ-ਹੁਣੇ ਆਇਆ ਜੀ! ਬੈਠੋ (ਕੁਰਸੀਆਂ ਝਾੜਦੀ ਹੋਈ)
ਕਾਹਨ ਸਿੰਘ-(ਅੰਦਰ ਵੜਦਾ ਹੋਇਆ ਪ੍ਰੋਫੈਸਰ ਤੇ ਮੰਗੋਦੜ ਦੇ ਦੇ ਰਿਸ਼ਤੇਦਾਰਾਂ ਨੂੰ ਵੇਖ ਕੇ) ਸਤਿ ਸ੍ਰੀ ਅਕਾਲ ਜੀ।
ਚਾਰੇ ਈ-ਸਤ ਸ੍ਰੀ ਅਕਾਲ! ਕਾਕਾ ਜੀ! ਬੈਠੋ ਸਾਡੇ ਪਾਸ।
ਪ੍ਰੋਫੈਸਰ-ਕਾਕਾ ਜੀ ! ਇਹ ਬਾਬੂ ਜੀ ਅੱਜ ਮੇਰੇ ਪਾਸ ਆਏ ਸਨ, ਤੇਰੇ
੨੧