ਪੰਨਾ:ਛੇ ਊਣੇ.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਆਹ ਲਈ। ਹੁਣ ਸਰਵਿਸ ਪੁਰ ਲਗ ਗਇਉਂ। ਕੋਈ ਦਿਨ
ਫਿਕਸ ਕਰ ਲਓ। ਤਾਂ ਕਿ ਤੂੰ ਬਾਹਰ ਆਪਣਾ ਘਰ ਬਣਾ ਕੇ
ਘਰ ਦੀ ਪੱਕੀ ਖਾਵੇਂ॥ ਹੋਟਲਾਂ ਦੀਆਂ ਖਾ ਕੇ ਸਿਹਤ ਤਾਂ
ਨਹੀਂ ਨਾ ਹੋ ਸਕਦੀ।
ਕਾਹਨ ਸਿੰਘ-(ਨੱਕ ਵਿਚ ਜ਼ੋਰ ਪਾ ਕੇ) ਜੀ ਮੈਂ ਤਾਂ ਹਾਲ ਐਮ. ਏ.
ਕਰਨੀ ਐਂ, ਰੋਟੀ ਦੀ ਕੀ ਐਂ ਜਿਥੇ ਦੇਖੀ ਖਾ ਲਈਂ।
ਪ੍ਰੋਫੈਸਰ-ਨਹੀਂ ਕਾਕਾ! ਆਪਣੀ ਤੇ ਅਗਲੇ ਦੀ ਇੱਜ਼ਤ ਦਾ ਖਿਆਲ
ਹੋਣਾ ਚਾਹੀਦਾ ਹੈ । ਹੁਣ ਇਹ ਵੀਹ ਬਾਈ ਸਾਲ ਦੀ ਧੀ ਨੂੰ
ਕਦ ਕੁ ਤੀਕ ਆਪਣੇ ਘਰ ਰਣਣ।
ਕਾਹਨ ਸਿੰਘ-ਜੀ ਮੈਂ ਤਾਂ ਹਾਲ ਇਹ ਫਾਂਹੇਂ ਵਿੱਚ ਨੀਂ ਪੈਣਾਂ।
ਬਾਬੂ ਜੋਗਿੰਦਰ ਸਿੰਘ ਭਾਈ! ਅਸੀਂ ਤਾਂ ਆਪਣਾ ਸ਼ਗਨ ਦਾ ਰੁਪਯਾ
ਵਾਪਸ ਲੈਣ ਆਏ ਆਂ। ਸਾਡੇ ਪਾਸ ਤੇਰੀਆਂ ਸਭ ਗੱਲਾਂ ਪੁਜ
ਗਈਆਂ ਨੇ, ਤੂੰ ਬੀ. ਏ. ਪਾਸ ਨਾਲ ਈ ਵਿਆਹ ਕਰਾਵੀਂ।
ਅਤਰ ਸਿੰਘ-ਮੈਂ ਪਹਿਲਾਂ ਈ ਆਪਣੀ ਜਾਨ ਨੂੰ ਰੋ ਚੁੱਕਿਆ! ਭਈ,
ਏਸ ਜੱਤਲ ਨਾਲ ਅਜਿਹੀ ਨਿਆਣੀ ਧੀ ਨੂੰ ਫਾਹੇ ਨਾ ਦਿਓ,
ਮੇਰੀ ਇਕ ਨਾ ਸੁਣੀ, ਬਾਂਹ ਇਹਦੀ ਸੱਜੀ ਨੂੰ ਗੱਠ ਲਗਿਐ
ਹੋਇਐ, ਰਿੱਛ ਵਾਂਗ ਸਾਰਾ ਪਿੰਡਾਂ ਵਾਲਾਂ ਨਾਲ ਭਰਿਆ ਪਿਐ
ਤੇ ਨੱਕ ਵਿਚ ਇਹ ਬੋਲਦੈ। ਕੀ 'ਕਾਹਨ' ਇਹੋ ਜਿਹਾ ਈ
ਸੀ।
ਚੰਬਾ ਸਿੰਘ-ਬੱਸ! ਅਤਰ ਸਿੰਘ ਤੂੰ ਕੁਸ ਨਾ ਬੋਲ। ਅਸੀਂ ਤਾਂ ਇਹਨੂੰ
ਦੁਨੀਆਂ ਵਿਚੋਂ ਸਭ ਨਾਲੋਂ ਚੰਗਾ ਈ ਸਮਝਿਆ ਸੀ।
ਚੰਪਾਵਤੀ-(ਰੋਂਦੀ ਹੋਈ) ਕੀ ਕਰਨ! ਹਾਰ ਕੇ ਇਹੋ ਕਹਿਣੈ! ਨੀ ਮੈਂ

੨੨