ਮਰ ਕਿਉਂ ਨ ਗਈ! ਇਹਨੂੰ ਜਨਣ ਨੂੰ ਕਾਹਨੂੰ ਧਰੀ ਪਈ ਸੀ।
ਫੇਰ, ਭਾਈ ਜ਼ਰਾ ਸ਼ਾਂਤੀ ਕਰ! ਆਉਂਦੈ ਇਹਦਾ ਪਤੰਦਰ,ਇਹਨੂੰ
ਹਣੇ ਦਿੰਦੈ ਬੀ. ਏ. ਪਾਸ। ਕਿੱਥੇ ਸਾਡੀ ਜੱਖਣਾ ਪੱਟੀ ਐ!
ਕਾਹਨੂੰ ਜੰਮਿਆਂ ਸੀ ਇਹ ਚੰਦ ਸਾਡੇ!
ਪ੍ਰਮਾਤਮਾ ਸਿੰਘ--(ਅੰਦਰ ਵੜਦਾ ਹੋਇਆ ਹੱਸਕੇ ਤੇ ਹੱਥ ਮਿਲਾਂਦਾ
ਹੋਇਆ) ਅੱਜ ਤਾਂ ਕੀੜੀ ਦੇ ਘਰ ਨਾਰਾਇਣ ਆਉਣ ਵਾਲੀ ਗੱਲ ਏ! ਸੁਣਾਓ, ਸਭ ਤਕੜੇ ਰਹੇ? ਪ੍ਰਵਾਹੀਂ ਸੁੱਖ ਹੈ? ਸਾਡੀ ਬੀਬੀ ਰਾਜ਼ੀ ਐ। (ਮੰਗੇਦੜ ਵਲ ਇਸ਼ਾਰਾ ਕਰਦਾ ਹੋਇਆ) ਪ੍ਰੋਫੈਸਰ ਸਾਹਿਬ! ਆਪਦੇ ਸ਼ਗਿਰਦ ਨੂੰ ਵੀ ਰਸਤੇ ਪਾਓ!
(ਹੈਰਾਨ ਹੋ ਕੇ)
ਅਤਰ ਸਿੰਘ--ਸਾਨੂੰ ਕੋਈ ਲੋੜ ਨੀ ਇਹਨੂੰ ਰਸਤੇ ਪਵਾਉਣ ਦੀ।
ਸਾਡੀ ਥੋਡੀ ਵਾਹਿਗੁਰੂ ਜੀ ਦੀ ਫੜਹੋ। ਸਾਡਾ ਰੁਪਯਾ ਮੋੜ
ਦੇਵ। ਇਹਨੂ ਲਿਆਦੋ ਬੀ. ਏ. ਪਾਸ।
ਚੰਬਾ ਸਿੰਘ--ਠਹਿਰ ਵੀ! ਪ੍ਰੋਫੈਸਰ ਸਾਹਿਬ ਆਪੇ ਜੁਆਬ ਦੇਣ। ਤੂੰ
ਕਾਹਲਾ ਕਿਉਂ ਪੈਂਨੈ।
ਪ੍ਰੋਫੈਸਰ-ਸਰਦਾਰ ਜੀ! ਕਾਲਜਾਂ ਤੇ ਸਕੂਲਾਂ ਦੇ ਸ਼ਗਿਰਦਾਂ 'ਚ ਜ਼ਿਮੀਂ
ਅਸਮਾਨ ਦਾ ਫ਼ਰਕ ਏ। ਸ੍ਰ: ਹੋਰੀਂ ਤਾਂ ਮੈਨੂੰ ਤਾਂ ਹੀ ਲਿਆਏ ਸਨ। ਪਰ ਕਾਹਨ ਸਿੰਘ ਦੀਆਂ ਗੱਲਾਂ ਦਾ ਸਾਨੂੰ ਭੇਦ ਈ
ਨਹੀਂ ਲਗਦਾ।
ਕਾਹਨ ਸਿੰਘ-ਬਾਪੁ ਜੀ! ਰੁਪਿਆ ਵਾਪਸ ਕਰਦੋ ਮੈਂ ਨੀਂ ਹਾਂਲ ਵਿਆਹ
ਵਿਉਂਹ.......
੨੩