ਪੰਨਾ:ਛੇ ਊਣੇ.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚੰਪਾ ਵਤੀ-ਵੇ ਤੂੰ ਚੁਪ ਕਰਦੈ ਕੁ ਨਹੀਂ! ਪਹਿਲਾਂ ਤੂੰ ਜੰਮਿਐਂ ਕੁ
ਅਸੀਂ! ਨਾ ਵੀਰ ਅਤਰ ਸਿੰਘ! ਵਿਆਹ ਦੀ ਚਿਠੀ ਘੱਲ ਦੇ।
ਅਤਰ ਸਿੰਘ-ਨਾ ਬੀਬੀ! ਅਸੀਂ ਆਪਣੀ ਧੀ ਰੋਲਣੀ ਐ। ਅਸੀਂ
ਏਸ ਚੰਦ ਨੂੰ ਕਦਾਚਿਤ ਆਪਣੀ ਲੜਕੀ ਨੀਂ ਦੇਣੀ। ਅਸੀਂ ਇਹਨੂੰ ਬਥੇਰਾ ਦੇਖ ਲਿਆ। ਥੋਡੇ ਤੇ ਕੋਈ ਰੋਸ ਨੀਂ। ਪ੍ਰਮਾਤਮਾ ਸਿੰਘ-ਨਹੀਂ, ਚਿਠੀ ਭੇਜ ਦਿਓ! ਜੇ ਨਾਂਹ ਕਰੂ, ਮੈਂ ਘਰ
ਨ ਵੜਨ ਦੇਉਂ।
ਕਾਹਨ ਸਿੰਘ-ਘਂਰੋਂ ਤਾਂ ਮੈਂ ਜਂਦ ਤੋਂ ਬੀ. ਏ. ਕੀਤੀ ਐ ਨਿਕੀ ਆ
ਈ ਆਂ। ਰੁਪਈਆਂ ਮੋੜ ਚੁੱਪ ਕਰ ਕੇ।
ਪ੍ਰਮਾਤਮਾ ਸਿੰਘ-ਚੰਪਾ ਵਤੀ! ਲਿਆ ਦੇ ਰੁਪਈਆ! ਅਸੀਂ ਇੱਜ਼ਤ
ਵਾਲੇ ਰਿਸ਼ਤੇਦਾਰਾਂ ਦੀ ਅਬਰੋ ’ਚ ਕਿਉਂ ਫਰਕ ਪਾਈਏ। (ਪੈਰ ਦੀ ਅੱਡੀ ਕਾਹਨ ਸਿੰਘ ਵਲ ਮਾਰਦਾ ਹੋਇਆ) ਨਿਕਲ
ਸੌਹਰਿਆ ਘਰੋਂ! ਸਾਨੂੰ ਤੇਰੀ ਕੋਈ ਲੋੜ ਨੀ।
ਚੰਪਾ ਵਤੀ-ਚੰਬਾ ਸਿਆਂ! ਨਾ ਵੀਰ, ਐਂ ਨਾ ਕਰੋ। ਜੇ ਰੁਪੱਈਆ
ਮੰਗਿਐ, ਮੈਂ ਗੱਡੀ ਹੇਠ ਆ ਕੇ ਅੱਜ ਹੀ ਪ੍ਰਾਣ ਦਿਨੀਂ ਆਂ।
ਸਾਰੇ ਈ-(ਮੁੰਡਾ ਲਤ ਆਉਂਦੀ ਵੇਖ ਗੁਸੇ ਨਾਲ ਬਾਹਰ ਨਿਕਲ ਜਾਂਦਾ
ਏ) ਸੌਹਰੀ ਨ ਹੋਵੇ ਤਾਂ! ਤੂੰ ਗੱਡੀ ਹੇਠ ਕਿਉਂ ਆਵੇਂ! ਤੇਰਾ ਕੋਈ ਕਸੂਰ ਏ!
ਪ੍ਰਮਾਤਮਾ ਸਿੰਘ-(ਰੁਪੱਯਾ ਮੋੜਦਾ ਹੋਇਆ) ਦੇਖੋ! ਮੈਂ ਬਾਪ ਦਾ ਪੁਤ ਨੀ, ਜੇ ਇਹਨੂੰ ਘਰ ਵੜਨ ਦੇਵਾਂ, ਪਰ ਸਾਡੀ ਥੋਡੀ ਓਹੋ ਫੁੱਲਾਂ ਵਾਲੀ ਆਬ ਬਣੀ ਰਹੇ। ਲਓ ਪਾਣੀ ਧਾਣੀ ਪੀਓ!

੨੪