ਚੰਪਾ ਵਤੀ-ਗਿਆਨੀ ਜੀ! ਪਰ ਕੀ! ਇਹਨੂੰ ਹੁਣ ਤੁਸੀਉਂ ਕਿਤੇ ਵਿਆਹੁਣਾ ਹੋਊ! ਨਿਰਮਲ ਸਿੰਘ-ਬੀਬੀ ਜੀ! ਸੀ ਚੰਗੇ ਘਰਾਣੇ ਦੀਆਂ ਧੀਆਂ ਕਿਸਮਤ ਨਾਲ ਈ ਮਿਲਦੀਆਂ ਹੁੰਦੀਆਂ ਨੇ। ਇਹਦੀ ਮੰਗੇਤ੍ਰ ਬੀਬੀ ਤਾਂ ਮੈਂ ਕਹਿ ਸੁਣਕੇ ਆਪਣੇ ਮਿੱਤ੍ਰ ਦੇ ਮੁਲਾਜ਼ਮਤ ਪੁਰ ਲੱਗੇ ਮੁੰਡੇ ਨੂੰ ਲੈ ਦਿੱਤੀ। ਬੀਬੀ! ਅਜੇਹੀ ਲੜਕੀ ਇਹਨੂੰ ਮਿਲਣੀ ਹੁਣ ਅਸੰਭਵ ਜਿਹੀ ਗੱਲ ਹੈ। ਮੈਂ ਏਥੇ ਤੱਕ ਕਹਿਣ ਨੂੰ ਤਿਆਰ ਹਾਂ ਕਿ ਉਹਦੀ ਅਕਲ ਤੇ ਉਹਦੇ ਕੰਮਾਂ ਦਾ ਟਾਕਰਾ ਬਹੁਤੀਆਂ ਬੀ. ਏ. ਪਾਸ ਵੀ ਨਾ ਕਰ ਸਕਣ। ਪੜ੍ਹਣਾ ਲਿਖਣਾ ਵੀ ਉਹਤੋਂ ਕੋਈ ਭੁਲਿਆ ਹੋਇਆ ਨੀ। ਸਭ ਹਿਸਾਬ ਕਿਤਾਬ, ਚਿੱਠੀ ਪੱਤ੍ਰ, ਉਹ ਆਪ ਈ ਕਰਦੀ ਏ। ਹਾਂ, ਪਿੰਡ ਸਕੂਲ ਨਾ ਹੋਣ ਕਰਕੇ ਪ੍ਰਾਇਮਰੀ ਤੋਂ ਅੱਗੇ ਪੜ੍ਹਾ ਨੀ ਸਕੇ। ਉਹਨੂੰ ਆਪਣੇ ਚਾਨਣਾ ਬਹੁਤ ਹੈ । ਥੋੜੀ ਬਹੁਤੀ ਅੰਗ੍ਰੇਜ਼ੀ ਵੀ ਸਮਝਦੀ ਐ, ਤੇ ਅੰਗ੍ਰੇਜ਼ੀ ਵਿਚ ਗੱਲ ਬਾਤ ਵੀ ਥੋੜੀ ਬਹੁਤ ਕਰਦੀ ਐ। ਕਾਹਨ ਸਿੰਘ-ਨਾ ਜੀ ਜਿਹੜੀ ਗੱਲ ਧਰਮ ਸਿੰਗ ਹੋਰਾਂ ਕਹੀ ਸੀ...........(ਬੋਲ ਟਕਦਾ ਹੋਇਆ) ਨਿਰਮਲ ਸਿੰਘ-ਕਾਕਾ ਜੀ! ਤੁਹਾਡੇ ਉੱਤੇ ਤਾਂ ਵਖਤੋਂ ਖੁੰਜੀ ਡੂੰਮਣੀ ਗਾਵੇ ਆਲ ਪਤਾਲ ਵਾਲੀ ਅਖਾਣ ਸੋਲ੍ਹਾਂ ਆਨੇ ਫੱਭਦੀ ਐ। ਧਰਮ ਸਿੰਘ ਹੋਰੀਂ ਤਾਂ ਬਥੇਰਾ ਕੁਝ ਤੁਹਾਡੀ ਖ਼ਾਤਰ ਹਰ ਇਕ ਨੂੰ ਆਂਹਦੇ ਨੇ। ਪਰ ਜੋ ਕੁਝ ਤੁਸੀਂ ਚਾਹੁੰਦੇ ਓ, ਕੋਈ ਜ਼ਰੂਰੀ ਐ, ਬਈ ਓਹੋ ਮਿਲ ਜਾਵੇ।
ਚੰਪਾ ਵਤੀ-ਹਾੜੇ ਗਿਆਨੀ ਜੀ, ਇਹਨੂੰ ਬੰਨੇ ਲਾਓ । ਪਿਛਲੀਆਂ
੨੭