ਪੰਨਾ:ਛੇ ਊਣੇ.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਾ ਛੇੜੋ!

ਨਿਰਮਲ ਸਿੰਘ- ਬੀਬੀ, ਪੜ੍ਹਾਈ ਦਾ ਇਕ ਗੁਣ ਹੈ। ਪਰ ਔਗਣ ਬਹੁਤੇ ਹਨ! ਕੋਈ ਆਂਹਦੈ ਨੱਕ ਵਿਚ ਬੋਲਦੈ, ਕੋਈ ਆਂਹਦੇ ਜੱਤਲ ਐ, ਕੋਈ ਆਖਦੈ ਬਾਂਹ ਟੁੱਟੀ ਹੋਈ ਐ। ਅੱਛਾ ਦੇਖਾਂਗੇ! (ਸਭੋ ਨਿਮੋਝੂਣੇ ਹੋ ਜਾਂਦੇ ਹਨ) ਚੰਪਾਵਤੀ- ਢਹਿ ਜਾਣਿਆ। ਤੈਂ ਉਹਨਾਂ ਨਾਲ ਥੋੜੀ ਕੀਤੀ ਐ। ਜੀ ਹਨੇ ਉਨ੍ਹਾਂ ਨੂੰ ਪੁਛਣੈ, ਉਹ ਤਾਂ ਆਪਣੇ ਨਾਲ ਬੀਤੀਓ ਦੱਸਣਗੇ। ਦੇਖੂੰ ਮੈਂ ਤੈਨੂੰ ਬੀ. ਏ. ਪਾਸ ਲੈਂਦੇ ਨੂੰ। (ਹਾਉਕਾ ਭਰਦੀ ਹੋਈ ਕਾਹਨ ਸਿੰਘ ਨੂੰ) ਪ੍ਰਮਾਤਮਾ ਸਿੰਘ- ਲਓ, ਪਾਣੀ ਪੀਓ। ਕਰ ਲਈ ਗੱਲ ਚੰਦ ਨਾਲ! ਅਜੇ ਪਰਸੋਂ ਈ ਇਹਦਾ ਬੜਾ ਭਾਈ ਇਹਨੂੰ ਏਥੇ ਛੱਡ ਗਿਐ। ਮੈਂ ਤਾਂ ਉਹ ਨਾਤਾ ਛੁੱਟ ਜਾਣ ਪਿਛੋਂ ਇਹਨੂੰ ਵੜਨ ਈ ਨੀ। ਸੀ ਦਿੱਤਾ। ਆਖਰ ਪੁੱਤਰ ਐ, ਪਰ ਵਾਹ ਕੋਈ ਨੀ ਚੱਲਦੀ ਜੀ! ਨਿਰਮਲ ਸਿੰਘ-ਇਹਨਾਂ ਮੁੰਡਿਆਂ ਦਾ ਵੀ ਵੱਸ ਨੀ, ਪੜ੍ਹਾਈ ਵੀ ਪੱਛਮੀ ਢਾਂਚੇ ਵਿਚ ਢਾਲਣ ਵਾਲੀ ਐ। ਭਾਰਤੀ ਸੱਭਯਤਾ ਵਿਚ ਰੰਗੇ ਹੋਏ ਈ ਭਾਰਤੀ ਦੇਵੀ ਦੀ ਉੱਚਤਾਈ ਨੂੰ ਸਮਝ ਸਕਦੇ ਨੇ। ਜਿਨ੍ਹਾਂ ਵੱਡ ਲਾਕ ਇਜ਼ਏ ਪੈਡ ਲਾਕ’ ਸ਼ਾਦੀ ਜਿਹੇ ਪਵਿਤ੍ਰ ਰਿਸ਼ਤੇ ਨੂੰ ਸਮਝ ਰਖਿਐ, ਉਹਨਾਂ ਦੇ ਈ ਲਿਖੇ ਡਰਾਮੇ ਤੇ ਨਾਟਕ ਇਹ ਮੁੰਡੇ ਪੜ੍ਹਦੇ ਨੇ ਕਿ! ਅੱਛਾ ਮੈਂ ਛੇਤੀ ਜਾਣੈ, ਸਤ ਸ੍ਰੀ ਅਕਾਲ। ਕਿਤੇ ਫੇਰ ਸਹੀ। (ਜਾਂਦਾ ਹੋਇਆ) ਚੰਪਾਵਤੀ- ਗਿਆਨੀ ਜੀ! ਖਿਆਲ ਰਖਿਓ(ਜਾਂਦੇ ਹੋਏ ਨੂੰ) ੨੮