ਕਾਹਨ ਸਿੰਘ-ਦਵਿੰਦਰ ਬੀ. ਏ. ਰੱਤੀ ਰਾਮ ਸਿੰਘ ਦੀ ਧੀ, ਧੌਲੇ..... ਅਤਰ ਸਿੰਘ-(ਵਿਚੋਂ ਈ ਬੋਲ ਟੁਕਦਾ ਹੋਇਆ) ਸਮਝ ਗਿਆ, ਕਾਕਾ ਮੈਂ! ਗੁੱਸਾ ਨ ਕਰੀਂ। ਉਹੋ ਕੁੜੀ ਏ ਨਾ, ਜਿਹਦੀ ਅੱਖ ਵਿਚ ਫੋਲੈ! ਕਾਕਾ! ਉਹਦੀ ਮਾਂ ਕਾਲੇ ਅੰਬ ਤੋਂ ਰਤੀ ਰਾਮ ਸਿੰਘ ਨੇ ਦੁੱਗੇ ਵੱਛੇ ਵੱਟੇ ਲਿਆਂਦੀ ਸੀ! ਉਹਦੀ ਮਾਂ ਦਾ ਨਾਂ ਤਾਂ ਕੁਝ ਮੇਰੇ ਚੇਤਿਓਂ ਵਿਸਰ ਗਿਆ, ਪਰ ਓਹਨੂੰ ਆਮ ਲੋਕੀ ਬਾਂਗਰੋ ੨ ਕਹਿਕੇ ਸੱਦਦੇ ਸਨ। ਚੰਗਾ! ਤੈਨੂੰ ਸੁਹੰਡਣੀ ਹੋਵੇ॥ ਕਾਕਾ ਜੀ, ਵਿੱਦਯਾ ਵਿੱਚੇ ਤੂਫੀਕਾਂ ਨੇ। ਮੁੱਲ ਲਿਆਂਦੀ ਹੋਈ ਕੁਜਾਤ ਮਾਂ ਦੀ ਕਾਣੀ ਧੀ ਅਜੇਹੇ ਚੰਗੇ ਘਰ ਆ ਗਈ।
ਕਾਹਨ ਸਿੰਘ-ਜਾਂਤ ਕੁਜਾਂਤ ਨੂੰ ਫਰੀ ਇੰਡੀਆ `ਚ ਕੌਣ ਪੁੱਛਦੈ। ਹਿੰਦੋਸਤਾਨੀਆਂ ਦੀ ਜ਼ਾਂਤ ਹਿੰਦੋਸਤਾਂਨੀ!
ਚਚੇਰਾ ਭਾਈ-ਤਾਇਆ ਜੀ! ਕੋਹੜੀ ਨੂੰ ਕੋਹੜੀ ਸੌ ਕੋਹ ਦਾ ਫੇਰ ਪਾਕੇ ਮਿਲਦੈ। ਜੁਗ ਨੂੰ ਜੁਗ ਮਿਲ ਗਿਆ। ਇਹ ਨੱਕ ਨੰਵਿਚ ਸੋਹਣੀ ਸੁਰ ਨਾਲ ਬੋਲਦੈ! ਤੇ ਉਹ ਅੱਖਾਂ ਦਾ ਲਿਸ਼ਕਾਰਾ ਬਿਜਲੀ ਵੱਤ ਮਾਰਦੀ ਐ। ਬੋੱਲੀ ਅੱਧੀ ਮਾਂ ਵਾਲੀਓ ਬੋਲਦੀ ਐ।
(ਕਾਹਨ ਸਿੰਘ ਹੇਠਾਂ ਨੂੰ ਅੱਖਾਂ ਕਰਕੇ ਦੋਹਾਂ ਦੀ ਗੱਲ ਬਾਤ ਸ਼ਰਮਿੰਦਾ ਜਿਹਾ ਹੋਕੇ ਸੁਣੀ ਜਾਂਦਾ ਹੈ। )
ਅਤਰ ਸਿੰਘ- ਦੇਖੋ ਜੀ! ਮੀਆਂ ਬੀਵੀ ਰਾਜੀ ਕੀ ਕਰੇਗਾ ਕਾਜ਼ੀ। ਦੋਹਾਂ ਦਾ ਮਨ ਤਾਂ ਰੁਲ ਗਿਐ। ਦਿਨ ਚੰਗੇ ਲੰਘਣਗੇ। ਨਾ ਉਹ ਇਹਨੂੰ ਕੋਈ ਤਾਹਨਾਂ ਮਿਹਣਾਂ ਮਾਰੇ, ਨਾ ਇਹ ਉਹ ਨੂੰ ੩੦