ਦੇ ਹਜ਼ਮ ਵੀ ਹੋ ਗਏ ਹੋਣੇ ਨੇ। ਰਜਪੂਤ ਰਾਤੋ ਰਾਤ ਸੈਆਂ ਕੋਹਾਂ ਦਾ ਪੰਧ ਮਾਰ, ਮੁੜ ਸਵੇਰੇ ਏਥੇ ਆ ਪੁਜਦੇ ਨੇ। ਫੇਰ ਘੋੜੀਆਂ ਨਾਲ ਤਾਂ ਪੰਧ ਕੱਢਣ ਵਾਲੀ ਗੱਲ ਈ ਕੀ ਏ!
ਪੰਛੀ --ਲੱਖ ਜਰਵਾਣੇ ਤੈਥੋਂ ਡਰੇ ਨੇ, ਓ ਭਰਮਤੋੜ ਸਿੰਘ ਵੀਰ। ਖਾਲੀ ਅੱਜ ਜੇ ਤੁਰ ਗਏ, ਪੰਛੀ, ਧੀਰ ਤੇ ਤੀਰ। ਕੌਣ ਪੁਛੁ ਤੇਰੀ ਵਰਿਆਮਤਾ, ਇਹਦੀ ਹੋ ਜੂ ਲੀਰੋ ਲੀਰ। ਜੇ ਸੂਰਾ ਜੋਧਾ ਜੰਗਲ ਦਾ, ਅੱਜ ਬਣ ਜਾ ਬੀਰ ਸ਼ਮੀਰ।
ਕੁੱਕੂ- (ਪੰਛੀ ਨੂੰ ਕਵਿਤਾ ਦੇ ਜੋਸ਼ ਵਿਚ ਆਪਣੇ ਚਾਚੇ ਭਰਮਤੋੜ ਨੂੰ ਤਾਹਨੇ ਮਿਹਣੇ ਦਿੰਦਾ ਸਮਝ ਕੇ) ਏਥੋਂ ਉਡ ਜਾ ਭੋਲਿਆ ਪੰਛੀਆ, ਤੂੰ ਆਪਣੀ ਜਾਨ ਬਚਾ। ਏਥੇ ਡਾਕੇ ਪੈਣ ਦੁਪਹਿਰ ਨੂੰ, ਨਾ ਆਪਣੀ ਜਾਨ ਗਵਾ। ਏਥੇ ਰੋਂਦੀਆਂ ਚੂੜੇ ਵਾਲੀਆਂ, ਗਲ ਵਿਚ ਜ਼ੁਲਫ਼ਾਂ ਪਾ।
ਪੰਛੀ-ਮਾਯੂਸ ਜਿਹਾ ਹੋਕੇ ਹੋਰ ਥਾਂ ਘੋੜਿਆਂ ਦੀ ਭਾਲ ਕਰਨ ਦਾ ਇਰਾਦਾ ਧਾਰ ਦਿਲ ਵਿਚ ਕੁੱਕੂ ਦੀਆਂ ਸਿੱਧੀਆਂ ਕਾਨੀਆਂ ਆਪਣੇ ਉਤੇ ਲਗਦੀਆਂ ਸੁਣਕੇ ਘਬਰਾਉਂਦਾ ਹੋਇਆ) ਚਲੋ ਭਾਈ। ਤੀਰ ਜੀ, ਛੇਤੀ ਕਰੋ। ਏਥੇ ਆਪਣੀ ਖੈਰ ਨੀ ਦਿਸਦੀ। ਭਰਮਤੋੜ ਦਾ ਪਿੰਡ ਵੀ ਅਜਿਹੀ *ਥਾਂ ਤੇ ਹੈ ਕਿ ਅੰਗ੍ਰੇਜ਼ੀ ਇਲਾਕੇ ਤੇ ਰਿਆਸਤ ਦੀਆਂ ਪੁਲਸਾਂ ਭਾਵੇਂ ਆਪਣੀ ਅਹੀ ਤਹੀ ਮਰ
- ਪੈਪਸੂ ਵਿਚ ਮਿਲਣ ਤੋਂ ਪਹਿਲਾਂ ਸਹੌਫ ਨੱਗਰ ਰਿਆਸਤ ਪਟਿਆਲਾ ਚੇ ਰੇਤੇ ਵਾਲੇ ਪਿੰਡਾਂ ਨਾਲ ਚੋਹਾਂ ਪਾਸਿਆਂ ਥੋਂ ਘਿਰਿਆ ਹੋਯਾ ਜ਼ਿਲਾ ਲੁਧਿਆਣੇ ਦਾ ਨੱਗਰ ਸੀ।
੩੭