ਪੰਨਾ:ਛੇ ਊਣੇ.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਲੈਣ, ਤਾਂ ਵੀ ਸਾਡੀ ਸਾਰਿਆਂ ਦੀ ਉੱਘ ਸ਼ੁੱਘ ਨਹੀ ਜੇ ਨਿਕਲਣੀ! ਹਾਸਾ! ਇਹ ਸੱਮਤ ੧੮੪੭ ਹੈ (ਫੇਰ ਹਾਸਾ)

ਭਰਮਤੋੜ-ਪੰਛੀ ਜੀ! ਤੁਸੀਂ ਚਿੰਤਾ ਨ ਕਰੋ। ਏਥੇ ਹੋਰ ਢੱਗਾਂ ਬਥੇਰੀਆਂ ਫਸਦੀਆਂ ਨੇ। ਕਵੀਆਂ ਕੋਲ ਕੀ ਹੁੰਦੈ! ਕੇਵਲ ਤੁਕਾਂ ਦਾ ਜੋੜ ਤੋੜ।

ਪੰਛੀ- (ਪੰਛੀ ਹੋਰੀ ਕਵਿਤਾ ਦੀ ਮਾਰ ਤੇ ਅਸਰ ਨੂੰ ਪੂਰੇ ਤੌਰ ਤੇ ਜਾਣਦੇ ਹੋਏ ਕੁੱਕੂ ਦੇ ਬੰਦਾਂ ਨਾਲ ਪੂਰੇ ੨ ਪ੍ਰਭਾਵਤ ਹੋਣ ਦਾ ਬਹਾਨਾ ਬਣਾ) ਭਰਮਤੋੜ ਜੀ, ਚਾਹੇ ਲੱਖ ਕਹੋ, ਪੰਛੀ ਏਥੋਂ ਉਡਾਰੀ ਜ਼ਰੂਰ ਲਾਵੇਗਾ। ਤੇਰਾ ਇਲਾਕਾ ਪੰਜਾਬ ਦੀ ਕਰਬਲਾ ਏ। ਪੰਛੀ ਮੂਰਖ ਹੋਊ, ਤਾਂ ਹਸਨ ਹੁਸੈਨ ਵਾਲਾ ਹਸ਼ਰ ਏਥੇ ਆਪਣਾ ਕਰਵਾਊ!

ਭਰਮਤੋੜ- (ਹੱਸਕੇ ਦੂਹਰਾ ਹੁੰਦਾ ਹੋਇਆ) ਪੰਛੀਆ! ਤੂੰ ਤਾਂ ਸੱਚ ਈ 'ਭੋਲਾ ਪੰਛੀ' ਐਂ। ਕੁੱਕੂ ਦੀਆਂ ਤੁਕਾਂ ਨੇ ਈ ਭਾਜੜਾਂ ਪਵਾ ਦਿੱਤੀਆਂ ਰਜਪੂਤਾਂ ਦੇ ਹੱਥ ਤਾਂ ਅਜੇ ਵੇਖੇ ਈ ਨੀ।

ਪੰਛੀ- ਨਾ ਭਾਈਆ ਤੇਰੀ ਛਾਹ ਛੱਡੀ, ਸਾਨੂੰ ਕੁਤਿਆਂ ਥੋਂ ਛੁਡਾ।

(ਜੁੱਤੀ ਪਾਕੇ ਟੁਰਦਾ ਤੇ ਫਤਹੇ ਬੁਲਾਂਦਾ ਹੋਇਆ)

ਧੀਰ ਤੇ ਤੀਰ-ਓ ਠਹਿਰ ਵੀ! ਏਡਾ ਕਾਹਲਾ!

ਪੰਛੀ-ਨਾ ਵਈ, ਮੈਨੂੰ ਰਾਕੀ ਦੀ ਲੋੜ ਨੀ! ਕਿਸੇ ਸੜਕ ਜਾਂ ਰੇਲ ਦੇ ਕੰਢੇ ਲੱਗੇ। ਭਰਮਤੋੜ ਬਬੇਰੀ ਵਾਰ ਸਾਨੂੰ ਆ ਮਿਲਦੈ। ਰਾਕੀ ਦਲਾ ਦਿਉ, ਇਹਦਾ ਜੱਸ ਗਾਵਾਂਗੇ। ਹੁਣ ਜਾਨ ਏਥੇ ਨੀ ਗੰਵਾਨੀ। ੩੮