ਸਮੱਗਰੀ 'ਤੇ ਜਾਓ

ਪੰਨਾ:ਛੇ ਊਣੇ.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੂਜੀ ਝਾਕੀ ਥਾਂ:-ਲੋਧੀ ਨੱਗਰ ਦੇ ਚੌੜੇ ਬਾਜ਼ਾਰ ਵਿਚ 'ਲਵ ਨੱਗਰ ਬੁੱਕ ਸ਼ਾਪ'। ਸਮਾਂ:-ਲੌਢਾ ਵੇਲਾ।

ਪੁਲਸ ਦਾ ਸਿਪਾਹੀ-(ਹੱਟੀ ਵਿਚ ਵੜਦਾ ਹੋਇਆ) ਕਿਉਂ ਜੀ ! ਤੁਹਾਡੇ ਵਿਚ 'ਪੰਛੀ ਜੀ ਕੌਣ ਨੇ? ਪੰਛੀ-(ਜੋ ਸਹੌਰੋਂ ਵਾਪਸ ਆ ਕੇ ਆਪਣੇ ਆਪ ਨੂੰ ‘ਚਿੱਤ੍ਰਕਾਰ’ ਕਹਿਲਾਂਦੇ ਹਨ) ਜੀ ਪੰਛੀ ਪੰਛੀ ਏਥੇ ਕੋਈ ਨੀ ਜੇ। ‘ਚਿਤ੍ਰਕਾਰ’ ਏ। ਸਿਪਾਹੀ-ਪੰਛੀ ਜੀ ਦਾ ਪੂਰਾ ੨ ਪਤਾ ਇਹੋ ਥਾਂ ਦੱਸਿਐ! ਉਨ੍ਹਾਂ ਦੀ ਬਹੁਤ ਲੋੜ ਏ! ਪੰਛੀ-ਕਿੱਥੇ? ਸਿਪਾਹੀ-ਉਨ੍ਹਾਂ ਨੇ ਸਹੌਰ ਇਕ ਘੋੜੇ ਦੀ ਪਛਾਣ ਕਰਨ ਲਈ ਪੁੱਜਣਾ ਏ। ਪੰਛੀ-ਇਹ ਦੱਸ ਕਿਸ ਪਾਈ ਏ? ਸਿਪਾਹੀ--ਰੌਣਕ ਸਿੰਘ ਭਰਮਤੋੜ ਨੇ? ਪੰਛੀ--ਘੋੜਾ ਇਕ ਏ ਕਿ ਕਈ? ੪੦