ਪੰਨਾ:ਛੇ ਊਣੇ.pdf/4

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬੇਨਤੀ

ਨਵੇਂ ਤੇ ਆਜ਼ਾਦ ਭਾਰਤ ਵਿਚ, ਅਨੇਕ ਭਾਂਤ ਦੇ ਚਿਰਾਂ ਥੋਂ ਗ਼ੁਲਾਮੀ ਰਾਹੀਂ ਪੈਦਾ ਹੋਏ ੨ ਭ੍ਰਸ਼ਟ ਕਰਮ ਵੇਖਕੇ, ਮੈਂ ਅਪਣੀ ਹਰ ਪੁਸਤਕ ਵਿਚ ਇਨ੍ਹਾਂ ਦੇ ਵਿਰੁਧ ਪ੍ਰਚਾਰ ਕਰਨ ਦੀ ਕੋਸ਼ਿਸ਼ ਕਰਦਾ ਹਾਂ ਅਤੇ ਜੋ ਗੱਲਾਂ ਸੋਲ੍ਹਾਂ ਆਨੇ ਸੱਚ ਵਾਪਰੀਆਂ ਵੇਖੀਦੀਆਂ ਹਨ, ਓਹੋ ਕਲਮ ਰਾਹੀਂ ਅੰਕਿਤ ਕਰਨ ਦਾ ਜਤਨ ਕੀਤਾ ਜਾਂਦਾ ਹੈ। 'ਜਿੱਤ' ਨਾਵਲ ਵਿਚ ਆਮ ਜਨਤਾ ਦੀਆਂ ਇਖ਼ਲਾਕੀ ਗਿਰਾਵਟਾਂ ਥੋਂ ਇਲਾਵਾ, ਸਕੂਲਾਂ ਦੇ ਕਰਮਚਾਰੀਆਂ ਅਤੇ ਭਿੰਨ ੨ ਮਹਿਕਮਿਆਂ ਦੇ ਕਲਰਕਾਂ ਦੀ ਜੋ ਕ੍ਰਿਆ ਵੇਖਣ ਸੁਣਨ ਵਿਚ ਆਈ, ਲਿਖੀ। 'ਤਿੰਨ-ਕਾਣੇ' ਵਿਚ ਵੀ ਆਦਿ ਥੋਂ ਅੰਤ ਤੀਕ ਇਖ਼ਲਾਕੀ ਗਿਰਾਵਟਾਂ ਪੁਰ ਚਾਨਣਾ ਪਾਇਆ ਗਇਆ। ਹੁਣ ਇਸ ਪੁਸਤਕ 'ਛੇ ਊਣੇ' ਵਿਚ ਵੀ ਉਨ੍ਹਾਂ ਭ੍ਰਸ਼ਟ ਕ੍ਰਿਆਂ ਨੂੰ ਸਟੇਜ ਪੁਰ ਲਿਆਂਦਾ ਗਇਆ ਹੈ, ਜਿਨ੍ਹਾਂ ਰਾਹੀਂ ਆਜ਼ਾਦ ਭਾਰਤ ਉੱਨਤ ਹੋਣ ਦੀ ਥਾਂ, ਵਿਚਾਰਹੀਣ ਖੁਦਗਰਜ਼ਾਂ ਵਲੋਂ, ਰਸਾਤਲ ਨੂੰ ਭੇਜਿਆ ਜਾ ਰਿਹਾ ਹੈ । ਇਸ ਲਈ