ਪੰਨਾ:ਛੇ ਊਣੇ.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਿ ਮੇਰੇ ਭਾਵੇਂ ਇੱਕ ਮੁੰਡਾ ਹੈ । ਮੈਂ ਇਹਦਾ ਵਿਆਹ ਸੱਧਰਾਂ ਨਾਲ ਕਰਨਾ ਸੀ, ਪਰ ਤੇਰੇ ਮੈਂ ਸਾਰੇ ਵਿਆਹ ਪੁਰ ਕੁਲ ੩੫) ਦਮੜੇ ਈ ਲੱਗਣ ਦੇਵਾਂਗਾ । ਮੈਂ ਵੀ ਤੁਹਾਡੀ ਦੋਹਾਂ ਦੀ ਹਾਲਤ ਵਲ ਝਾਤੀ ਮਾਰ ਕੇ ਮਿਨਤਾਂ ਕੀਤੀਆਂ, ਪਰ ਉਸ ਪੱਥਰ ਦਿਲ ਤੇ ਕੋਈ ਅਸਰ ਨਾ ਹੋਇਆ । ਤੂੰ ਵੀ ਸੋਚ ਕੇ ਨਾ ਪੈਰ ਧਰਿਆ
ਕੇਸ਼ਰੀ--(ਹੰਝੂ ਕੇਰਦੀ ਹੋਈ) ਮੈਨੂੰ ਕੀ ਪਤਾ ਸੀ ਕਿ ‘ਹਾਂ ਕਹਿ ਕੇ
ਮੇਰੇ ਭੈਣ ਤੇ ਭਾਈ ਦੇ ਕਹੇ ਤੋਂ ਨਾਂਹ ਕਰ ਦੇਵੇਗਾ । ਮੈਂ ਤਾਂ ਉਨ੍ਹਾਂ ਨੂੰ ਉਸ ਦਿਨ ਤੋਂ ਆਪਣੇ ਸਿਰ ਦਾ ਸਾਈਂ ਮੰਨ ਬੈਠੀ ਤੇ ਗੰਧਰਵ ਸੰਵਿਆਹ ਕਰਕੇ ਦੰਪਤੀ ਪ੍ਰੇਮ ਵਿਚ ਰਹਿੰਦੇ ਰਹੇ । ਮੈਨੂੰ ਨਿਆਦੀ ਨੂੰ ਇਸ ਸਮਾਜ ਦਾ ਕੀ ਪਤਾ ਸੀ ਕਿ ਮੇਰੇ ਈ ਜਨਣ ਵਾਲੇ ਮੈਨੂੰ ਆਪਣੀ ਜਾਨ ਪੁਰ ਖੇਲ ਜਾਣ ਦਾ ਤਮਾਸ਼ਾ ਵੇਖਣੋਂ ਵੀ ਸੰਕੋਚ ਨਹੀਂ ਕਰਨਗੇ । ਮਾਂ ਵੀ ਆਖੇ । "ਨੀ ! ਜੇ ਤੇਰੇ ਸਿਰ ਚੜ੍ਹਕੇ ਇਹ ਮਰ ਗਿਆ, ਸਾਡਾ ਤਾਂ ਸਾਰਾ ਟੱਬਰ ਰੁਲਕੇ ਮਰਜੂ । ਭਾਈ ਨੂੰ ਪਤਾ ਲੱਗਾ, ਤਾਂ ਚਾਰ ਧੌਲਾਂ ਏ ਜੜ ਦਿੱਤੀਆਂ | ਹਾਏ ! ਵੇ ਰੱਬਾ। ਮੈਨੂੰ ਮੌਤ ਕਿਉਂ ਨਹੀਂ ਐੱਦੀ!
ਹਾੜੇ ! ਭੈਣ ਜੀ, ਇਹਨੂੰ ਕਿਤੇ ਛੇਤੀ.......(ਜਣੀ ਬੱਚੀ ਵਲ ਉੱਗਲਾਂ ਕਰਦੀ ਹੋਈ)
(ਫੇਰ)-ਬਹੁਤਾ ਪੱਟਿਆ ਇਹਨੂੰ ਫਰਕੇ ਪ੍ਰਸਤਾਂ ਨੇ, ਜਿਹੜੇ ਵੱਡੇ ਸਮਾਜੀ ਬਣੇ ਫਿਰਦੇ ਨੇ । ਸਿੱਖ ਹਿੰਦੂ ਕਦੀ ਦੋ ਹੋ


੪੮