ਪੰਨਾ:ਛੱਲੀਏ ਨੈਣ.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲੇਖਕ ਹੋਣਾ ਬਿਲਕੁਲ ਨਾਕਾਫੀ ਹੈ। ਉਸਨੂੰ ਲਿਖਾਰੀ, ਕਵੀ, ਰਾਗੀ, ਪ੍ਰਬੰਧਕ ਤੇ ਐਕਟਰ ਸਾਰਿਆਂ ਦੀ ਆਤਮਾ ਵਿਚ ਬੈਠ ਕੇ ਕੰਮ ਕਰਨਾ ਪੈਂਦਾ ਹੈ।

ਡ੍ਰਾਮੇ ਦਾ ਅਰਥ "ਇਕ ਛਪੀ ਹੋਈ ਪੁਸਤਕ" ਬਿਲਕੁਲ ਨਹੀਂ। ਇਸ ਹਾਲਤ ਵਿਚ ਉਹ ਕੇਵਲ ਇਕ ਨਾਵਲ ਦਾ ਨਿਚੋੜ ਜਿਹਾ ਹੁੰਦਾ ਹੈ। ਡ੍ਰਾਮੇ ਦੀ ਅਸਲੀ ਕਲੀ ਉਸ ਵੇਲੇ ਉਘੜਦੀ ਹੈ, ਜਦ ਉਸ ਨੂੰ ਅਮਲੀ ਸ਼ਕਲ ਮਿਲਦੀ ਹੈ ਤੇ ਉਸੇ ਚੀਜ਼ ਦਾ ਨਾਮ ਡ੍ਰਾਮਾ ਹੈ। ਸਟੇਜ ਤੇ ਆਕੇ ਕਿਤਾਬ ਵਿਚ ਛਪੇ ਅੱਖਰ ਬੜੀ ਨੀਵੀਂ ਚੀਜ਼ ਰਹਿ ਜਾਂਦੇ ਹਨ। ਉਸ ਵੇਲੇ ਜਿਸ ਚੀਜ਼ ਤੇ ਦੇਖਣ ਵਾਲਿਆਂ ਦਾ ਧਿਆਨ ਟਿੱਕੀ ਹੋਇਆ ੨ ਹੁੰਦਾ ਹੈ, ਉਹ ਹੈ ਕੰਮ ਕਰਨ ਵਾਲੇ ਪਾਤ੍ਰਾਂ ਦੀ ਕਾਬਲੀਅਤ। ਐਕਟਰ ਕਿਸੇ ਵਧੀਆ ਤੋਂ ਵਧੀਆ ਪਲਾਟ ਨੂੰ ਮਿੱਟੀ ਵਿਚ ਮਿਲਾ ਸਕਦਾ ਹੈ ਤੇ ਕਿਸੇ ਮਾਮੂਲੀ ਤੋਂ ਮਾਮੂਲੀ ਪਲਾਟ ਵਿਚ ਜਾਨ ਪਾ ਸਕਦਾ ਹੈ। ਪਾਤ੍ਰ ਦੇ ਹਾਵ, ਭਾਵ, ਤੇ ਗਲ ਬਾਤ ਕਰਨ ਦਾ ਢੰਗ ਹੀ ਡ੍ਰਾਮੇ ਦੀ ਰੂਹ ਹੈ । ਜੋ ਗਲ ਇਕ ਪਾਤ੍ਰ ਸਟੇਜ ਤੇ ਖਲੋ ਕੇ ਕਰਦਾ ਹੈ, ਉਸਦੀ ਆਵਾਜ਼ ਵਿਚ ਉਹੋ ਲਹਿਜ਼ਾ