ਪੰਨਾ:ਛੱਲੀਏ ਨੈਣ.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਸ ਦੇ ਚਿਹਰੇ ਤੇ ਉਹੋ ਭਾਵ ਤੇ ਉਸ ਦੇ ਸਰੀਰ ਵਿਚ ਉਸੇ ਤਰ੍ਹਾਂ ਦੀ ਹਰਕਤ ਹੋਣੀ ਜ਼ਰੂਰੀ ਹੈ। ਇਸ ਤੋਂ ਸਾਬਤ ਹੋਇਆ ਕਿ ਡ੍ਰਾਮੇ ਦਾ ਪਲਾਟ ਸੌ ਨਹੀਂ ਤਾਂ ਨੱਵੇ ਫੀ ਸਦੀ ਆਪਣੇ ਪਾਤ੍ਰਾਂ ਦੀ ਸਾਵਧਾਨਤਾ ਦਾ ਮੁਹਤਾਜ ਹੁੰਦਾ ਹੈ।

ਹੁਣ ਸਾਨੂੰ ਪਲਾਟ ਸੰਬੰਧੀ ਕੁਝ ਪੜਤਾਲ ਕਰਨ ਦੀ ਲੋੜ ਹੈ। ਇਸ ਡ੍ਰਾਮੇ "ਛਲੀਏ ਨੈਣ" ਦੇ ਜਨਮ ਦਾਤਾ ਸਾਡੇ ਹੋਣਹਾਰ ਨੌਜਵਾਨ ਗਿਆਨੀ ਮੇਹਰ ਸਿੰਘ ਜੀ 'ਮੇਹਰ' ਹਨ, ਜੋ ਆਪਣੇ ਅੰਦਰ ਇਕ ਦਰਦ ਵਾਲਾ ਦਿਲ ਰਖਦੇ ਹਨ ਤੇ ਇਸ ਛੋਟੀ ਉਮਰ ਵਿਚ ਹੀ ਜ਼ਮਾਨੇ ਦੇ ਉਤਾਰ ਚੜ੍ਹਾਵਾਂ ਨੂੰ ਗਹੁ ਨਾਲ ਮੁਤਾਲਿਆ ਕਰਨ ਦੇ ਅਭਯਾਸੀ ਹੋ ਚੁਕੇ ਹਨ। ਇਸ ਡ੍ਰਾਮੇ ਦੀ ਉਸਾਰੀ ਇਕ ਐਹੋ ਜਿਹੀ ਘਟਨਾ ਦੇ ਅਧਾਰ ਤੇ ਕੀਤੀ ਹੈ, ਜੋ ਸਾਡੇ ਦੇਸ਼ ਵਿਚ ਹਰ ਰੋਜ਼ ਵੇਖਣ ਵਿਚ ਆਉਂਦੀ ਹੋ, ਹਜ਼ਾਰਾਂ ਨਹੀਂ ਲੱਖਾਂ ਅਗਲਾ ਮੂੰਹ ਨੌਜਵਾਨ ਖੰਡ ਵਿਚ ਗਲੇਫਫੀਆਂ ਹੋਈਆਂ ਜ਼ਹਿਰ ਦੀਆਂ ਗੰਦਲਾਂ ਨਾਲ ਫੱਟੇ ਜਾਕੇ ਘਰ ਘਾਟ ਜੋਗੇ ਨਹੀਂ ਰਹਿੰਦੇ, ਆਪ ਉਜੜ ਜਾਂਦੇ ਹਨ, ਖਾਨਦਾਨ ਦਾ ਬੇੜਾ ਗਰਕ ਕਰ