ਪੰਨਾ:ਛੱਲੀਏ ਨੈਣ.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇਂਦੇ ਹਨ ਤੇ ਆਪਣੇ ਪਿਛੇ ਸਦਾ ਤੁਰੀ ਰਹਿਣ ਵਾਲੀ ਬੁਰਾਈ ਦਾ ਬੀ ਬੀਜ ਜਾਂਦੇ ਹਨ। ਉਜੜੇ ਹੋਏ ਘਰਾਣਿਆਂ ਵਿੱਚੋਂ ਸ਼ਰੀਫ਼ ਬਹੂ ਬੇਟੀਆਂ ਆਪਣੇ ਆਦਰਸ਼ ਤੋਂ ਡਿਗ ਪੈਂਦੀਆਂ ਹਨ ਤੇ ਹਜ਼ਾਰਾਂ ਉਠਦੀਆਂ ਕੂੰਬਲਾਂ ਕੰਗਾਲੀ ਦੇ ਸੇਕ ਨਾਲ ਕੁਮਲਾ ਜਾਂਦੀਆਂ ਹਨ। ਛੋਟੇ ਛੋਟੇ ਬੱਚੇ ਬਦਮਾਸ਼ ਦੇ ਅੱਡਿਆਂ ਵਿਚ ਜਾਕੇ ਤਬਾਹ ਹੋ ਜਾਂਦੇ ਹਨ। ਇਕ ਜ਼ਰਾ ਜਿੰਨੀ ਉਖੇੜ ਨਾਲ ਐਨੇ ਉਪੱਦਰ ਖੜੇ ਹੋ ਜਾਂਦੇ ਹਨ, ਜਿਨ੍ਹਾਂ ਦਾ ਦੂਰ ਕਰਨਾ ਸੁਸਾਇਟੀ ਲਈ ਸਦੀਆਂ ਦਾ ਪੁਆੜਾ ਬਣ ਜਾਂਦਾ ਹੈ।

ਇਸ ਲਿਹਾਜ਼ ਨਾਲ "ਮੇਹਰ" ਜੀ ਨੇ ਸੁਸਾਇਟੀ ਦੀ ਇਕ ਬੜੀ ਨਿੱਗਰ ਤੇ ਲੋੜੀਂਦੀ ਸੇਵਾ ਦਾ ਬੀੜਾ ਚੁਕਿਆ ਹੈ, ਰਬ ਕਰੋ ਇਨ੍ਹਾਂ ਦੀ ਇਹ ਮਿਹਨਤ ਸਫਲ ਹੋਵੇ ਤੇ ਸਮਾਜ ਨੂੰ ਇਸ ਡ੍ਰਾਮੇ ਤੋਂ ਉਹੋ ਲਾਭ ਪ੍ਰਾਪਤ ਹੋਵੇ, ਜਿਸ ਦੀ ਉਮੰਗ ਕਰਤਾ ਜੀ ਦੇ ਦਿਲ ਵਿਚ ਹੈ।

ਮੈਂ ਆਪਣੇ ਆਪਨੂੰ ਇਕ ਡ੍ਰਾਮੇ ਦੇ ਸਮਾਲੋਚਕ ਨਾਲੋਂ ਬਹੁਤ ਨੀਵਾਂ ਸਮਝਦਾ ਹਾਂ, ਤਦ ਭੀ ਇਸਦੀ