ਪੰਨਾ:ਛੱਲੀਏ ਨੈਣ.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੋਂਦ ਦੇ ਮੁਤਅੱਲਕ ਮੈਨੂੰ ਇੰਨਾ ਪਤਾ ਲਗ ਗਿਆ ਹੈ ਕਿ ਇਸ ਨੂੰ ਸਟੇਜ ਉਪਰ ਬੜੀ ਸੋਹਣੀ ਤਰ੍ਹਾਂ ਦਿਖਾਇਆ ਜਾ ਸਕੇਗਾ ਤੇ ਜੇ ਐਕਟਰਾਂ ਵਲੋਂ ਭੀ ਉਹੋ ਸਾਵਧਾਨਤਾ ਵਰਤੀ ਗਈ, ਜੋ ਇਕ ਡ੍ਰਾਮ ਨੂੰ ਅਸਰ ਵਾਲਾ ਬਣਾਉਣ ਲਈ ਜ਼ਰੂਰੀ ਹੈ, ਤਦ ਇਹ ਖੇਲ ਬਹੁਤ ਸਾਰੇ ਨੌਜਵਾਨਾਂ ਨੂੰ ਤਬਾਹੀ ਤੋਂ ਬਚਾ ਸਕੇਗਾ। ਜੈਸਾ ਕਿ ਮੈਨੂੰ ਦਸਿਆ ਗਿਆ ਹੈ, ਕਰਤਾ ਜੀ ਨੇ ਇਕ ਲਾਇਕ ਡਾਮਾ ਖੇਲਣ ਵਾਲੇ ਦੀ ਸਲਾਹ ਭੀ ਬੜੇ ਧਿਆਨ ਨਾਲ ਵਰਤੀ ਹੈ, ਐਸੀ ਹਾਲਤ ਵਿਚ ਮੈਨੂੰ ਪੂਰੀ ਆਸ ਹੈ ਕਿ ਇਸਨੂੰ ਸਟੇਜ ਤੇ ਲਿਆਉਣ ਵਿਚ ਕੋਈ ਭੀ ਉਖਿਆਈ ਪੇਸ਼ ਨਹੀਂ ਆਵੇਗੀ।

ਨੌਜਵਾਨ "ਮੇਹਰ" ਜੀ ਨੇ ਸੁਸਾਇਟੀ ਦੀ ਇਕ ਭਾਰੀ ਖਿਦਮਤ ਤੋਂ ਸਿਵਾਇ ਪੰਜਾਬੀ ਮਾਤਾ ਦੇ ਸਿਰ ਤੇ ਭੀ ਵਡਾ ਅਹਿਸਾਨ ਚਾੜ੍ਹਿਆ ਹੈ। ਪੰਜਾਬੀ ਵਿਚ ਡ੍ਰਾਮਿਆਂ ਦੀ ਪਰਪਾਟੀ ਬਿਲਕੁਲ ਨਵੀਂ ਹੈ। ਇਸ