ਪੰਨਾ:ਛੱਲੀਏ ਨੈਣ.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਗੀ ਚੇਟਕ ਨੂੰ ਸੰਪੂਰਨ ਕਰਾਂਗਾ ਪਰ ਕਾਰ ਵਿਹਾਰ ਦੇ ਸਬੰਧ ਵਿਚ ਮੈਨੂੰ ਸ੍ਰੀ ਅੰਮ੍ਰਤਸਰ ਸਾਹਿਬ ਤੋਂ ਲਾਹੌਰ ਆਉਣਾ ਪਿਆ ਜਿਸ ਕਰਕੇ ਮੈਂ ਦੋ ਤਿੰਨ ਸਾਲ ਨਾਂ ਤੇ ਕੁਝ ਨਵਾਂ ਲਿਖ ਹੀ ਸਕਿਆ ਤੇ ਨਾਂ ਸਿਖਿਆ ਹੀ ਪਾਪਤ ਕਰ ਸਕਿਆ

ਕੁਝ ਸਮੇਂ ਤੋਂ ਮੇਰੇ ਦਿਲ ਵਿਚ ਇਹ ਖਿਆਲ ਚਕਰ ਲਾ ਸੀ ਰਿਹਾ ਕਿ ਪੰਜਾਬੀ ਵਿਚ ਡਾਮੇਂ ਤਥਾ ਨਾਟਕ ਉਂਗਲੀਆਂ ਤੇ ਗਿਣੇ ਜਾਣ ਵਾਲੇ ਹਨ ਤੇ ਬਹੁਤ ਘਟ ਲਿਖਾਰੀ ਏਸ ਪਾਸੇ ਧਿਆਨ ਦੇ ਰਹੇ ਹਨ ਏਸ ਲਈ ਇਕ ਨਾਟਕ ਲਿਖਿਆਂ ਜਾਵੇ ਜੇਹੜਾ ਸਟੇਜ ਤੇ ਹੋ ਸਕੇ ਤੇ ਜਿਸ ਵਿਚ ਅਜ ਕਲ ਦੀਆਂ ਸਮਾਜਕ ਬੁਰਾਈਆਂ ਨੂੰ ਦਸਕੇ ਉਨ੍ਹਾਂ ਨੂੰ ਦੂਰ ਕਰਨ ਦਾ ਉਪਹਾਲਾ ਕੀਤਾ ਜਾਵੇ। ਸੋ ਉਸ ਵਿਚਾਰ ਦਾ ਇਹ ਸਿਟਾ ਹੈ ਕਿ ਅਜ ਮੈਂ ਬੜੀ ਪ੍ਰਸੰਨਤਾ ਤੇ ਵਾਹਿਗੁਰੂ ਸਿਰਜਨ ਹਾਰ ਦਾ ਅਪਾਰ ਕ੍ਰਿਪਾ ਦਵਾਰਾ 'ਛਲੀਏ ਨੈਣ' ਨਾਟਕ ਪਾਠਕਾਂ ਦੀ ਦ੍ਰਿਸ਼ਟੀ ਗੋਚਰ ਕਰ ਰਿਹਾ ਹਾਂ। ਹੋ ਸਕਦਾ ਹੈ ਕਿ ਇਸ ਵਿਚ ਕੋਈ ਉਣਤਾਈਆਂ ਰਹਿ ਗਈਆਂ ਹੋਣ ਕਿਉਂਕਿ

ਮੇਰਾ ਇਹ ਪਹਿਲਾ ਨਾਟਕ ਹੈ।