ਪੰਨਾ:ਛੱਲੀਏ ਨੈਣ.pdf/18

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਮੈਂ ਏਸ ਨਾਟਕ ਵਿਚ ਸਾਰੀ ਸ਼ਹਿਰੀ ਬੋਲੀ ਰਖੀ ਹੈ ਕਿਉਂਕਿ ਨਾਟਕ ਦੇ ਸਾਰੇ ਪਾਤ੍ਰ ਸ਼ਹਿਰੀ ਹਨ ਤੇ ਨਾਟਕ ਦੇ ਅਸੂਲ ਅਨੁਸਾਰ ਪਾਤ੍ਰਾਂ ਦੇ ਅਨਕੂਲ ਹੀ ਨਾਟਕ ਦੀ ਬੋਲ ਚਾਲ ਰਖਣੀ ਪੈਂਦੀ ਹੈ।

ਮੇਰਾ ਖਿਆਲ ਇਸ ਵਿਚ ਦੋ ਤਸਵੀਰਾਂ ਦੇਣ ਦਾ ਵੀ ਸੀ ਪਰ ਕਾਹਲੀ ਦੇ ਕਾਰਨ ਮੇਰਾ ਖਿਆਲ ਪੂਰਾ ਨਹੀਂ ਹੋ ਸਕਿਆ ਜੋ ਵਾਹਿਗੁਰੂ ਦੀ ਕ੍ਰਿਪਾ ਹੋਈ ਤਾਂ ਦੁਸਰੀ ਵਾਰ ਛਾਪਣ ਤੇ ਇਹ ਘਾਟਾ ਵੀ ਪੁਰਾ ਕਰ ਦਿਤਾ ਜਾਵੇਗਾ।

ਅੰਤ ਵਿਚ ਮੈਂ ਹੇਠ ਲਿਖੇ ਕ੍ਰਿਪਾਲੂਆਂ ਦਾ ਦਿਲੀ ਧੰਨਵਾਦ ਕੀਤੇ ਬਿਨਾ ਨਹੀਂ ਰਹਿ ਸਕਦਾ ਜਿਨਾਂ ਨੇ ਮੇਰੀ ਏਸ ਨਾਟਕ ਦੇ ਲਿਖਣ ਵਿਚ ਕਿਸੇ ਨਾ ਕਿਸੇ ਰੂਪ ਵਿਚ ਸਹੈਤਾ ਕੀਤੀ ਹੈ॥

(੧)ਕਾਵਿ ਕੁਲ ਤਿਲਕ ਸ੍ਰੀ ਮਾਨ ਲਾਲਾ ਧਨੀ ਰਾਮ ਸਾਹਿਬ ਜੀ "ਚਾਤ੍ਰਿਕ" ਜਿਨਾਂ ਨੇ ਏਸ ਨਾਟਕ ਨੂੰ ਵੇਖਕੇ ਆਪਣੀ ਵਡਮੁਲੀ ਸਲਾਹ ਦਿਤੀ ਤੇ ਏਸ ਨਾਟਕ ਦੀ ਉਥਾਨਕਾ ਲਿਖਣ ਲਈ ਭੀ ਬਹੁਤ ਸਾਰੀ ਖੇਚਲ