ਪੰਨਾ:ਛੱਲੀਏ ਨੈਣ.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਠਾਈ ਤੇ ਆਪਣੇ ਰਚੇ ਦੋ ਗੀਤ ਏਸ ਨਾਟਕ ਵਿਚ ਛਾਪਣ ਲਈ ਬਖਸ਼ੇ।

(੨)ਸ੍ਰੀ ਮਾਨ ਮੁਨਸ਼ੀ ਮੁਹਮਦ ਇਸਮਾਈਲ ਸਾਹਿਬ "ਮੁਸ਼ਤਾਕ" ਜਿਨ੍ਹਾਂ ਦਾ ਰਚਿਆ ਇਕ ਗੀਤ ਮੈਂ ਏਸ ਨਾਟਕ ਵਿਚ ਵਰਤਿਆ ਹੈ, ਆਪ ਪੰਜਾਬੀ ਦੇ ਬੜੇ ਪਿਆਰੇ ਤੇ ਉਘੇ ਕਵੀ ਸਨ, ਇਕ ਵਰ੍ਹਾ ਹੋਇਆ ਕਿ ਆਪ ਏਸ ਸੰਸਾਰ ਤੋਂ ਕੂਚ ਕਰ ਗਏ ਸਨ।

(੩) ਸ੍ਰੀ ਮਾਨ ਭਾਈ ਸਾਹਿਬ ਗਿਆਨ ਸਿੰਘ ਜੀ ਰਈਸ ਜਿਨਾਂ ਨੇ ਮੈਨੂੰ ਏਸ ਨਾਟਕ ਦੀ ਸਟੇਜ ਸਬੰਧੀ ਪੂਰੀ ਪੂਰੀ ਵਾਕਫੀ ਕਰਾਈ।

(੪) ਸ੍ਰੀ ਮਾਨ ਸ੍ਰ:ਬਿਸ਼ਨ ਸਿੰਘ ਜੀ ਸਵਿਕ) ਬੀ. ਏ. ਜੇੜੇ ਸਮੇਂ ਸਮੇਂ ਏਸ ਨਾਟਕ ਸਬੰਧੀ ਸਲਾਹ ਦੇ ਦੇਂਦੇ ਰਹੇ।

(੫) ਸ੍ਰੀ ਮਾਨ ਜਵਾਹਰ ਸਿੰਘ ਜੀ 'ਕੇਹਰ ਤੇ ਸ੍ਰੀ ਮਾਨ ਸ਼੍ਰੀ ਪ੍ਰੀਤਮ ਸਿੰਘ ਜੀ ਜਾਦੂ ਜਿਨਾਂ ਦੀ ਪ੍ਰੇਰਨਾ