ਪੰਨਾ:ਛੱਲੀਏ ਨੈਣ.pdf/6

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਜਿਸ ਨੇ ਵਿਕ੍ਰਮੋਰਵਸ਼ੀ ਤੇ ਸ਼ਕੁੰਤਲਾ ਆਦਿਕ ਡ੍ਰਾਮੇ ਸਟੇਜ ਤੇ ਲਿਆਂਦੇ। ਕਵੀ ਕਾਲੀਦਾਸ ਕਿਸ ਜ਼ਮਾਨੇ ਵਿਚ ਹੋਇਆ? ਇਹ ਗਲ ਅਜੇ ਤਕ ਵਿਤੰਡੇਵਾਦ ਦਾ ਕਾਰਣ ਬਣੀ ਹੋਈ ਹੈ। ਆਮ ਖਿਆਲ ਇਹ ਹੈ ਕਿ ਕਵੀ ਕਾਲੀ ਦਾਸ ਮਹਾਰਾਜਾ ਬਿਕ੍ਰਮਾਜੀਤ ਦਾ ਦਰਬਾਰੀ ਸੀ, ਜਿਸਦਾ ਸੰਮਤ ਇਸ ਵੇਲੇ ੧੯੮੯ ਹੈ, ਅਰਥਾਤ ਹਜ਼ਰਤ ਮਸੀਹ ਤੋਂ ਕੋਈ ਅਧੀ ਸਦੀ ਪਿਛਤ੍ਰਾ, ਪਰ ਖੋਜੀ ਲੋਕਾਂ ਦਾ ਅੱਵਲ ਤਾਂ ਇਸੇ ਗਲ ਤੇ ਹੀ ਮਤ ਭੇਦ ਹੈ ਕਿ ਬਿਕ੍ਰਮਾਜੀਤ ਕੇਹੜੇ ਜ਼ਮਾਨੇ ਵਾਲਾ, ਕਿਉਂਕਿ ਹਰ ਜ਼ਮਾਨੇ ਵਿਚ ਇਸੇ ਨਾਮ ਦੇ ਰਾਜੇ ਹੁੰਦੇ ਰਹੇ ਹਨ। ਸੁ ਕੋਈ ਤਾਂ ਕਵੀ ਕਾਲੀ ਦਾਸ ਦਾ ਸਮਾਂ ਉਪਰ ਲਿਖਿਆ ਦੱਸਦਾ ਹੈ, ਕੋਈ ਮਸੀਹ ਦੀ ਦੂਸਰੀ ਸਦੀ, ਕੋਈ ਛੇਵੀਂ ਤੇ ਕੋਈ ਅੱਠਵੀਂ। ਦਲੀਲਾਂ ਸਭ ਅਪਣੇ ਖਿਆਲ ਦੀ ਪ੍ਰੋੜ੍ਹਤਾ ਵਿਚ ਦੇਂਦੇ ਹਨ ਪਰ ਉਹ ਸਭਨਾਂ ਅੰਗਾਂ ਵਿਚ ਤਸੱਲੀ ਬਖਸ਼ ਨਹੀਂ ਹੁੰਦੀਆਂ। ਇਸ ਬਹਿਸ ਦਾ ਕਾਰਣ ਭੀ ਅਜ਼ੀਬ ਜਿਹਾ ਹੈ। ਐਹੋ ਜਿਹੀਆਂ ਖੋਜਾਂ ਕਰਨ ਦਾ ਸ਼ੌਕ ਤੇ ਵਿਹਲ ਯੂਰਪ ਵਾਸੀਆਂ ਨੂੰ ਹੈ। ਓਹ ਐਸ ਵੇਲੇ ਆਪਣੇ ਆਪਨੂੰ ਸੰਸਾਰਕ ਸੱਭਤਾ ਦਾ ਆਗੂ ਮੰਨੀ ਬੈਠੇ