ਇਹ ਸਫ਼ਾ ਪ੍ਰਮਾਣਿਤ ਹੈ
ਮੇਲਾ
ਬੱਲੇ ਬੱਲੇ ਭਈ ਮੇਲ ਦੀਆਂ ਹਦ ਰੌਣਕਾਂ।
ਰੰਗ ਢੰਗ ਦੇ ਤਮਾਸ਼ੇ ਆਏ,
ਭਈ ਮੇਲੇ ਦੀਆਂ ਹਦ ਰੌਣਕਾਂ!
ਬੱਲੇ ਬੱਲੇ ਪੰਘੂੜਿਆਂ ਦੀ ਮੌਜ ਲਗ ਗਈ!
ਬੁਢੇ ਬੁਢੀਆਂ ਤੇ ਆਈ ਜਵਾਨੀ,
ਪੰਘੂੜਿਆਂ ਦੀ ਮੌਜ ਲੱਗ ਗਈ!
ਬੱਲੇ ਬੱਲੇ ਭਈ ਹਟ ਹਲਵਾਈਆਂ ਦੇ!
ਜਟ ਵਣਜ ਥਾਲ ਦਾ ਕਰਦਾ,
ਭਈ ਹਟ ਹਲਵਾਈਆਂ ਦੇ!
-੭੧-