ਪੰਨਾ:ਜਲ ਤਰੰਗ.pdf/101

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬੱਲੇ ਬੱਲੇ ਭਈ ਕੁੜਤੀ ਮਲਮਲ ਦੀ!
ਜੱਟੀ ਤਣੀਆਂ ਤੋੜਦੀ ਜਾਵੇ,
ਭਈ ਕੁੜਤੀ ਮਲਮਲ ਦੀ!

ਬੱਲੇ ਬੱਲੇ ਭਈ ਡੋਰੀਆ ਅੰਗੂਰੀ ਰੰਗ ਦਾ!
ਵਿਚੋਂ ਨਾਗ ਝਾਤੀਆਂ ਮਾਰੇ,
ਭਈ ਡੋਰੀਆ ਅੰਗੂਰੀ ਰੰਗ ਦਾ!

ਬੱਲੇ ਬੱਲੇ ਜਲੇਬੀਆਂ ਤੇ ਕਹਿਰ ਟੁਟਿਆ!
ਜੱਟੀ ਹਲਕ ਹਲਕ ਪਈ ਖਾਵੇ,
ਜਲੇਬੀਆਂ ਤੇ ਕਹਿਰ ਟੁਟਿਆ!

ਬੱਲੇ ਬੱਲੇ ਭਈ ਹੱਥਾਂ ਉਤੇ ਗੁਟ-ਘੜੀਆਂ!
ਐਵੇਂ ਕੁੜੀਆਂ ਦਿਖਾਵਾ ਰਖਿਆ!
ਭਈ ਹੱਥਾਂ ਉਤੇ ਗੁਟ-ਘੜੀਆਂ!

ਬੱਲੇ ਬੱਲੇ ਭਈ ਭੁਭ ਉਤੇ ਭੁਭ ਵਜਦੀ!
ਜਟ ਪੀ ਕੇ ਹਵਾਵਾਂ ਉਤੇ ਉਡਿਆ,
ਭਈ ਭੁਭ ਉਤੇ ਭੂਭ ਵਜਦੀ!

ਬੱਲੇ ਬੱਲੇ ਭਈ ਅਖ ਨਾਲ ਅਖ ਮੇਲਦੀ!
ਹਾਣ ਭਾਲਦੀ ਬੇਹਾਲ ਜਵਾਨੀ,
ਭਈ ਅਖ ਨਾਲ ਅਖ ਮੇਲਦੀ!

ਬੱਲੇ ਬੱਲੇ ਭਈ ਮੇਲਾ ਆਯਾ ਭਾਗਾਂ ਵਾਲੜਾ!
ਰੂਹਾਂ ਚਿਰਾਂ ਦੀ ਵਿਛੁੰਨੀਆਂ ਮੇਲੇ,
ਭਈ ਮੇਲਾ ਆਇਆ ਭਾਗਾਂ ਵਾਲੜਾ!

-੭੨-