ਪੰਨਾ:ਜਲ ਤਰੰਗ.pdf/103

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਰੈੱਡ ਜ਼ੁਕਾਮ

ਨਾ ਪਾਇਆ ਕਰ ਲਾਲ ਕਮੀਜ਼!

ਦੱਬੀ ਰੱਖ ਕੁੜੇ ਦਿਲ ਅੰਦਰ।
ਅਪਣੇ ਦਿਲ ਦੀ ਕੁੜੀਏ ਰੀਝ!
ਨਾ ਪਾਇਆ ਕਰ ਲਾਲ ਕਮੀਜ਼!

ਸਰਮਾਏ ਦੇ ਖ਼ੂਨੀ ਦੈਂਤ
ਪੀ ਪੀ ਖ਼ੂਨ ਜੋ ਫਿੱਟੇ ਹੋਏ,
ਆਦਮ-ਖ਼ੋਰ ਮਨੁੱਖੀ ਰਤ ਨੂੰ
ਗਟ ਗਟ ਪੀਂਦੇ ਸਮਝ ਸ਼ਰਾਬ!
ਪੈਰਾਂ ਹੇਠ ਮਧੋਲੀ ਜਾਵਣ
ਉਠਦਾ ਸੁੰਦਰ ਸੁਹਲ ਸ਼ਬਾਬ!
ਜੋਬਨ ਅਪਣਾ ਕੱਜਣ ਖ਼ਾਤਰ
ਤੂੰ ਪਾਈ ਏ ਲਾਲ ਸਮੀਜ!
ਖ਼ੂਨੀ ਦੈਂਤ ਪਾੜ ਨਾ ਦੇਵਣ,
ਨਾ ਪਾਇਆ ਕਰ ਲਾਲ ਕਮੀਜ਼!

-੭੪-