ਪੰਨਾ:ਜਲ ਤਰੰਗ.pdf/104

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਚੜ੍ਹਦਿਓਂ ਉੱਠੀ ਲਾਲ ਹਨੇਰੀ,
ਵਧਦਾ ਆਵੇ ਲਾਲ ਤੁਫ਼ਾਨ!
ਲਾਲੋ ਲਾਲ ਮਨੁੱਖੀ ਚਿਹਰੇ
ਤਕ ਕੇ ਭੱਜਣ ਪਏ ਸ਼ਤਾਨ!
ਲਾਲ ਹਨੇਰੀ ਲਾਲ ਬਣਾਏ
ਦੁਨੀਆ ਦੇ ਮਜ਼ਦੂਰ ਕਿਸਾਨ!
ਲਾਲੀ ਨੇ ਅਜ ਆਣ ਸਜਾਏ
ਬਾਲਕ, ਬਿਰਧ, ਰੰਗੀਨ ਜਵਾਨ!
ਧਨੀਆਂ ਦੇ ਫਿਰ ਗਏ ਦਿਮਾਗ਼,
ਛੁੱਟੇ ਹੱਥੋਂ ਲਹੂ ਦੇ ਜਾਮ!
ਥਾਂ ਥਾਂ ਨਜ਼ਲਾ ਪਏ ਖਿਲਾਰਨ,
ਐਸਾ ਹੋਇਆ “ਰੈੱਡ ਜ਼ੁਕਾਮ”!
ਲਾਲੀ ਆਈ ਦੈਤਾਂ ਖ਼ਾਤਰ
ਲੈ ਕੇ ਅੱਜ ਮੌਤ-ਪੈਗਾਮ!

ਸਿਰ ਤੇਰੇ ਤੇ ਲਾਲ ਦੁਪੱਟਾ,
ਨਾਲੇ ਪਾਈ ਲਾਲ ਸਮੀਜ!
ਮੇਰੀ ਗਲ ਤੇ ਹੱਸ ਨ ਕੁੜੀਏ,
ਨਾ ਪਾਇਆ ਕਰ ਲਾਲ ਕਮੀਜ਼!

-੭੫-