ਪੰਨਾ:ਜਲ ਤਰੰਗ.pdf/107

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਕੋਈ ਗੱਲ ਸੀ

ਆਪਣੀ ਦੁਨੀਆ 'ਚ ਬੈਠਾ ਸੀ ਕਵੀ;
ਨਾਲ ਦੀ ਦੁਨੀਆ 'ਚ ਦੋ ਰੂਹਾਂ ਮਗਨ!
ਗੁੜ੍ਹਿਆਂ ਵਿਸ਼ਿਆਂ ਦੀ ਕੋਈ ਗੱਲ ਸੀ!

ਆਪਣੀ ਦੁਨੀਆ 'ਚ ਬੈਠਾ ਸੀ ਕਵੀ-
ਆਪਣੇ ਖ਼ਯਾਲਾਂ ਅੰਦਰ ਡੁੱਬਾ ਪਿਆ,
ਧਯਾਨ ਚੌਗਿਰਦੇ ਦਾ ਕੋਈ ਨਾ ਰਿਹਾ,
ਤਕ ਰਿਹਾ ਸੀ ਫ਼ਲਸਫ਼ੇ ਦੀ ਝੀਤ ਵਿਚ,
ਮਗਨ ਸੀ ਅਪਣੇ ਹੀ ਦਿਲ ਦੇ ਗੀਤ ਵਿਚ,
ਹੌਲੀ ਹੌਲੀ ਲਿਖ ਰਿਹਾ!

-੭੮-