ਪੰਨਾ:ਜਲ ਤਰੰਗ.pdf/108

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਏਨੇ ਨੂੰ ਧਰਤੀ ਨੇ ਪਾਸਾ ਪਰਤਿਆ,
ਇੱਕ ਅੰਗੜਾਈ ਲਈ:
ਤਾਰਾ-ਮੰਡਲ ਟੋਟੇ ਟੋਟੇ ਹੋ ਗਿਆ,
ਚੰਦ, ਸੂਰਜ ਹੇਠ ਆ ਪੀੜੇ ਗਏ,
ਵਾਯੂ ਮੰਡਲ ਪਲ ’ਚ ਖ਼ਾਲੀ ਹੋ ਗਿਆ,
ਸਾਹ ਆਉਣੋ ਰੁਕ ਗਿਆ,
ਪੰਧ ਸਦੀਆਂ ਦੇ ਸਮੇ ਦਾ ਮੁਕ ਗਿਆ,
ਘੋਰ ਚੁਪ ਚਾਂ ਛਾ ਗਈ,
ਸ਼ਾਂਤ! ਜਿਉਂ ਇਕ ਸ਼ਾਂਤ ਦਿਨ ਸਾਗਰ
ਗੰਭੀਰ!

ਅਚਨਚੇਤ ਇਕ ਐਸਾ ਭਾਂਬੜ ਮੱਚਿਆ———
ਝੁਲਸ ਉਠਿਆ ਧਰਤ ਦਾ ਪਾਸਾ ਨਵਾਂ,
ਜ਼ੱਰਾ ਜ਼ੱਰਾ ਤੜਫਿਆ,
ਪੌਣ ਪਾਣੀ ਲੁੱਛਿਆ,
ਗਗਨ ਸਾਰਾ ਤਿੜਕਿਆ,
ਧੁੰਆਂ ਧੂੰਆਂ ਹੋ ਗਿਆ,
ਜੱਗ ਨਜ਼ਰੋਂ ਲੁਕ ਗਿਆ,
ਪਰ ਸਮਝ ਆਈ ਨਹੀਂ!
ਗੂੜ੍ਹਿਆਂ ਵਿਸ਼ਿਆਂ ਦੀ ਕੋਈ ਗੱਲ ਸੀ!

-੭੯-