ਪੰਨਾ:ਜਲ ਤਰੰਗ.pdf/11

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੇ ਕਿਸੇ ਦੂਰ ਦੁਰਾਡੇ ਜੰਗਲ ਵਿਚ ਕੈਂਪ-ਜੀਵਨ ਬਤੀਤ ਕਰਦੇ ਹਨ। ਕੈਂਪ ਕੀਤੇ ਨੂੰ ਸਮਾਂ ਵਧੇਰੇ ਬੀਤ ਜਾਣ ਤੋਂ ਬੱਚੇ ਆਪ ਕੋਲ ਮੁੜ ਮੁੜ ਫੇਰੇ ਪਾਉਂਦੇ ਤੇ ਕੈਂਪ ਕਰਨ ਲਈ ਮਜਬੂਰ ਕਰਦੇ ਹਨ। ਆਪ ਵੱਲੋਂ ਇਨਕਾਰ ਹੋ ਜਾਣ ਤੇ ਬੱਚੇ ਨਿਰਾਸ਼ ਹੋ ਜਾਂਦੇ ਹਨ। ਜਿਵੇਂ ਆਪ ਹਰੇ ਭਰੇ ਜੰਗਲ, ਪੱਤਿਆਂ ਦੀ ਸਰਸਰਾਹਟ, ਉਚੇ ਉਚੇ ਸਹਾਵਣੇ ਪਰਬਤ, ਤੇ ਪਾਣੀ ਦੀਆਂ ਆਜ਼ਾਦ ਹਿੰਦੀਆਂ ਧਾਰਾਂ ਵਲ ਵੇਖ ਵੇਖ ਖ਼ੁਸ਼ ਹੁੰਦੇ ਹਨ, ਉਂਜ ਹੀ ਆਪ ਨੇ ਛੋਟੇ ਛੋਟੇ ਬਚਿਆਂ ਦੇ ਦਿਲਾਂ ਵਿਚ ਵੀ ਕੁਦਰਤੀ ਨਜ਼ਾਰਿਆਂ ਲਈ ਪਿਆਰ ਭਰ ਛੱਡਿਆ ਹੈ।

ਪਤਾ ਨਹੀਂ ਦਿਮਾਗ ਵੰਡਣ ਵੇਲੇ ਕੁਦਰਤ ਨੇ ਆਪ ਨੂੰ ਆਪਣਾ ਖ਼ਾਸ ਬੰਦਾ ਸਮਝ ਕੇ ਸਾਰਾ ਦਿਮਾਗ਼ ਆਪਦੀ ਝੋਲੀ ਵਿਚ ਪਾ ਦਿਤਾ ਯਾ ਆਪਨੇ ਰਬ ਕੋਲੋਂ ਬਲੈਕ ਮਾਰਕਿਟ ਵਿਚ ਖ਼ਰੀਦ ਕੇ ਸਟਾਕ ਕਰ ਲਿਆ-ਕਵਿਤਾ ਦੇ ਨਾਲ ਨਾਲ ਆਪਨੂੰ ਹੋਰ ਬੀਮਾਰੀਆਂ ਵੀ ਹਨ, ਜਿਸਨੂੰ ਅਸੀਂ ਤੁਸੀ ਡਰਾਮਾ ਤੇ ਕਹਾਣੀ ਕਹਿੰਦੇ ਹਾਂ। ਡਰਾਮਾ ਲਿਖਣ ਵੇਲੇ ਪਲਾਟ, ਪਾਤਰ-ਉਸਾਰੀ, ਉਹਨਾ ਦੇ ਨਾਮ, ਗੱਲਬਾਤ ਆਦਿਕ ਚਿਤ੍ਰਨ ਵਿਚ ਆਪਨੂੰ ਕਮਾਲ ਹਾਸਲ ਹੈ। ਕਈ ਇਕ ਨਿਕੇ ਨਿਕੇ ਡਰਾਮੇ ਟ੍ਰੈਕਟਾਂ ਦੀ ਸ਼ਕਲ ਵਿਚ ਛਪ ਚੁਕੇ ਹਨ। ਜੋ ਬੇਹਦ ਸਲਾਹੇ ਗਏ ਹਨ। ਆਪਦੇ ਡਰਾਮੇ ਵਿਦਵਾਨ ਪੁਰਸ਼ਾਂ ਅਤੇ ਜਨ-ਸਾਧਾਰਨ, ਦੋਨਾ ਲਈ, ਸੁਆਦ ਰਖਦੇ ਹਨ। ਪੰਜਾਬੀ ਡਰਾਮੇ ਦੇ ਖੇਤਰ, ਵਿਚ ਵਧਦੇ ਜ਼ਮਾਨੇ ਦੇ ਨਾਲ ਆਪਨੇ “ਉਰਲਾ ਕਿਨਾਰਾ” ਨਾਮ

-ਸ-