ਪੰਨਾ:ਜਲ ਤਰੰਗ.pdf/110

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਅਜ ਬੇਲਿਆਂ ਵਿਚ ਵੈਰਾਨੀ, ਹੋ!
ਅਜ ਮੰਗੂਆਂ ਤੇ ਹੈਰਾਨੀ, ਹੋ!
ਵਿਚ ਤ੍ਰਿਞਣਾ ਦੇ ਸੰਨਸਾਨੀ, ਹੋ!
ਸੁੰਨਸਾਨ ਫ਼ਜ਼ਾ ਛਣਕਾਂਦਾ ਹਾਂ!
ਮੈਂ ਗੀਤ ਝਨਾ ਦੇ ਗਾਂਦਾ ਹਾਂ!

ਕੁਚਿਆਂ ਦੇ ਜ਼ਮਾਨੇ ਬੀਤ ਗਏ,
ਜੋਗੀ ਦੇ 'ਫ਼ਸਾਨੇ ਬੀਤ ਗਏ,
ਬੰਧਨ ਉਹ ਪੁਰਾਣੇ ਬੀਤ ਗਏ,
ਮੈਂ ਨਵਾਂ ਸਮਾਜ ਰਚਾਂਦਾ ਹਾਂ!
ਮੈਂ ਗੀਤ ਝਨਾ ਦੇ ਗਾਂਦਾ ਹਾਂ!

ਕਿਉਂ ਇਸ਼ਕ ਮੁਹੱਬਤ ਪਾਪ ਰਹੇ?
ਕਿਉਂ ਆਸ਼ਕ ਨੂੰ ਸੰਤਾਪ ਰਹੇ?
ਕਿਉਂ ਧਰਤੀ ਤੇ ਵਿਰਲਾਪ ਰਹੇ?
ਮੈਂ ਰੋਂਦੇ ਨੈਣ ਹਸਾਂਦਾ ਹਾਂ!
ਮੈਂ ਗੀਤ ਝਨਾ ਦੇ ਗਾਂਦਾ ਹਾਂ!

ਆਵੋ ਨੀ ਸੋਹਣੀਓਂ, ਨੱਚ ਲਵੋ!
ਆਵੋ ਨੀ ਹੀਰੋ, ਮੱਚ ਲਵੋ!
ਓ ਪੁੱਤਾਂ ਵਾਲਿਓ, ਰੱਚ ਲਵੋ!
ਦਿਲ ਚਰਨਾਂ ਹੇਠ ਵਿਛਾਂਦਾ ਹਾਂ!
ਮੈਂ ਗੀਤ ਬਨਾ ਦੇ ਗਾਂਦਾ ਹਾਂ!

-੮੧-