ਪੰਨਾ:ਜਲ ਤਰੰਗ.pdf/111

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜ਼ਿੰਦਗੀ

ਅੱਤ ਦੀ ਸ੍ਰਿਸ਼ਟੀ ’ਚ ਵੇਖੀ ਚੁੱਪ ਚਾਂ,
ਨਾਲ ਹੀ ਕੜਕਣ ਭਿਆਨਕ ਬਿਜਲੀਆਂ!
ਪਯਾਰ, ਨਫ਼ਰਤ, ਸੀਲਤਾ, ਨੇਕੀ, ਬਦੀ,
ਪਰ ਸਮਝ ਆਈ ਨ ਕੀ ਹੈ ਜ਼ਿੰਦਗੀ?

ਬੱਦਲਾਂ ਨੇ ਗਰਜ ਕੇ ਅੱਗੋਂ ਕਿਹਾ:
ਜ਼ਿੰਦਗੀ ਦਾ ਭਾਵ ਹੈ ਸਿੱਧਾ ਜਿਹਾ-
ਕੜਕਣਾ ਤੇ ਗਰਜਣਾ ਤੇ ਹੱਸਣਾ,
ਉੱਠਣਾ ਤੇ ਡਿੱਗਣਾ ਤੇ ਵੱਸਣਾ,
ਜ਼ੱਰੇ ਜ਼ੱਰੇ ਵਿੱਚ ਭਰਨੀ ਤਾਜ਼ਗੀ,
ਜ਼ਿੰਦਗੀ, ਏਹੋ ਹੀ ਹੈ ਬਸ ਜ਼ਿੰਦਗੀ!

ਕੋਲੋਂ ਇਕ ਆਵਾਜ਼ ਆਈ ਫੁੱਲ ਦੀ:
ਜ਼ਿੰਦਗੀ ਏਧਰ ਪਈ ਹੈ ਡੁਲ੍ਹਦੀ!
ਰਾਤ ਦਿਨ ਖੜਨਾ ਤੇ ਹਸ਼ਣਾ ਮੁਸ਼ਕਣਾ,
ਭਾਵੇਂ ਆਏ ਮੌਤ, ਪਰ ਨਾ ਡੁਸਕਣਾ,
ਰੱਖਣੀ ਦਿਲ ਵਿਚ ਨਹੀਂ ਨਾਰਾਜ਼ਗੀ!
ਜ਼ਿੰਦਗੀ, ਬਸ ਹੱਸਣਾ ਹੈ ਜ਼ਿੰਦਗੀ!

ਤਾਰਾ ਇਕ ਆਕਾਸ਼ ਵਿੱਚੋਂ ਟੁੱਟਿਆ,
ਉਸਨੇ ਵੀ ਚਾਨਣ ਮੇਰੇ ਵਲ ਸੁੱਟਿਆ:
ਜ਼ਿੰਦਗੀ ਹੈ ਦਮਕਣਾ ਤੇ ਡਲ੍ਹਕਣਾ,

-੮੨-