ਪੰਨਾ:ਜਲ ਤਰੰਗ.pdf/114

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਾਂ

ਪਤਝੜ ਰੁੱਤੇ
ਇਕ ਮਾਲੀ ਨੇ
ਸੁੱਕੇ ਜਹੇ,
ਘਰੂੰਦੇ ਜਹੇ
ਅਤ ਬਦ-ਸ਼ਕਲੇ,
ਵਾਧੂ ਜਹੇ
ਬਰੂਟੇ ਤਾਈਂ
ਪੁਟ ਧਰਤੀ 'ਚੋਂ
ਪਰ੍ਹਾਂ ਵਗਾਹਿਆ!


ਓਸੇ ਪਲ
ਧਰਤੀ ਦੀ ਹਿਕ ਤੇ
ਪੈ ਗਿਆ ਇਕ
ਡੂੰਘਾ ਜਿਹਾ ਟੋਇਆ!

-੮੫-