ਪੰਨਾ:ਜਲ ਤਰੰਗ.pdf/116

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਟੁੱਟਣਾ, ਪਰ ਉਹ ਵੀ ਦੇ ਇਕ ਝਲਕਣਾ,
ਜੀਭ ਦੇ ਹੁੰਦਿਆਂ ਵੀ ਬੇ-ਆਵਾਜ਼ਗੀ
ਜ਼ਿੰਦਗੀ, ਬਸ ਡਲ੍ਹਕਣਾ ਹੈ ਜ਼ਿੰਦਗੀ!

ਚੰਦ ਨੇ ਤਾਰੇ ਨੂੰ ਝੂਠਾ ਕਰ ਦਿੱਤਾ,
ਜ਼ਿੰਦਗੀ ਦਾ ਹੋਰ ਖ਼ਾਕਾ ਧਰ ਦਿਤਾ:
ਘਟਦੇ ਘਟਦੇ 'ਲੋਪ ਹੋ ਜਾਣਾ ਕਦੀ,
ਵਧਦੇ ਵਧਦੇ ਗਲ ਹੋ ਜਾਣਾ ਕਦੀ,
ਦਾਗ਼ੀ ਹੋਵਣ ਦੀ ਨਹੀਂ ਸ਼ਰਮਿੰਦਗੀ,
ਜ਼ਿੰਦਗੀ, ਹੈ ਵਧਣਾ ਘਟਣਾ ਜ਼ਿੰਦਗੀ!

ਇੱਕ ਦਰਿਆ ਨੇ ਉਛਾਲਾ ਮਾਰਿਆ!
ਤੇ ਮਨੋਰਥ ਵੱਖਰਾ ਨਿਸਤਾਰਿਆ:-
ਤੁਰਦੇ ਜਾਣਾ, ਤੁਰਦੇ ਜਾਣਾ ਰਾਤ ਦਿਨ,
ਅਟਕਣਾ ਨਾ ਚੈਨ ਲੈਣਾ ਇੱਕ ਛਿਨ,
ਚਾਲ ਵਿਚ ਰਖਣੀ ਸਦਾ ਇਕਸਾਰਗੀ,
ਜ਼ਿੰਦਗੀ, ਹੈ ਤੁਰਦੇ ਰਹਿਣਾ ਜ਼ਿੰਦਗੀ!

ਮੇਰੇ ਅਪਣੇ ਅੰਦਰੋਂ ਆਈ ਅਵਾਜ਼
ਜ਼ਿੰਦਗੀ ਮੇਰੀ ਹੈ ਇਕ ਵਖਰਾ ਹੀ ਰਾਜ਼
ਠੋਕਰਾਂ ਖਾ ਖਾ ਸੰਭਲਦੇ ਜਾਵਣਾ,
ਤਜਰਬੇ ਕੌੜੇ ਨਿਗਲਦੇ ਜਾਵਣਾ,
ਉਮਰ ਸਾਰੀ ਜ਼ਬਤ ਦੀ ਮੁਹਤਾਜਗੀ,
ਤਲਖ਼ੀਆਂ ਪੀਣਾ ਹੈ ਮੇਰੀ ਜ਼ਿੰਦਗੀ!

-੮੩-