ਪੰਨਾ:ਜਲ ਤਰੰਗ.pdf/12

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਾ ਨਾਟਕ ਲਿਖ ਕੇ ਇਕ ਬੜੀ ਵਡੀ ਛਲਾਂਗ ਮਾਰੀ ਹੈ। ਇਹ ਤਿੰਨ ਐਕਟ ਦਾ ਇਕ ਲੰਮਾ ਨਾਟਕ ਹੈ। ਆਪਜੀ ਨੇ ਨਵ-ਜੀਵਨ ਦੀ ਚੜ੍ਹਦੀ ਸਵੇਰ ਵਲ ਵੇਖ ਕੇ ਇਹ ਡਰਾਮਾ ਲਿਖਿਆ ਹੈ। ਇਸਨੂੰ ਪੜ੍ਹ ਕੇ ਹੀ ਪਤਾ ਚਲਦਾ ਹੈ ਕਿ ਆਪਦੀ ਕਲਮ ਕਿਤਨੀ ਜਾਦੂਭਰੀ ਹੈ। ਮੈਂ ਹੈਰਾਨ ਹਾਂ, ਆਪਦਾ ਜੀਵਨ ਸ਼ਹਿਰੀ ਹੋਣ ਤੇ ਵੀ ਆਪ ਨੇ ਪਾਤਰਾਂ ਦੇ ਮੂੰਹੋਂ ਪੇਂਡੂ ਬੋੱਲੀ ਬੁਲਾਉਣ ਵੇਲੇ ਕਮਾਲ ਕਰ ਦਿੱਤਾ। 'ਉਰਲਾ ਕਿਨਾਰਾ' ਨਾਟਕ ਸਰਮਾਏਦਾਰੀ ਨਜ਼ਾਮ ਵਿਚ ਭਾਰਤ ਦੇ ਨਿਰਦੋਸ਼ ਪੁੱਤਰ ਅਤੇ ਪਤਰੀਆਂ ਦੇ ਰੁਲਦੇ ਜੀਵਨ ਨੂੰ ਸਾਹਮਣੇ ਰਖ ਕੇ ਲਿਖਿਆ ਗਿਆ ਹੈ। ਇਹ ਪੁਸਤਕ ਸਿਰਫ਼ ਡਰਾਮਾ ਹੀ ਨਹੀਂ, ਮੰਜ਼ਲੇ ਮਕਸੂਦ ਦਾ ਰਾਹ-ਵਿਖਾਊ ਤਾਰਾ ਵੀ ਹੈ। ਇਹ ਨਾਟਕ ਅਜੇ ਛਪਣ ਵਾਲਾ ਹੈ।
ਕਹਾਣੀਆਂ ਆਪਨੇ ਅਜੇ ਥੋੜੀਆਂ ਲਿਖੀਆਂ ਹਨ। ਪਰ ਜਿੰਨੀਆਂ ਲਿਖੀਆਂ ਹਨ, ਕਾਮਯਾਬ ਹਨ। ਕਈ ਇਕ ਪਰਚਿਆਂ ਵਿਚ ਛਪ ਵੀ ਚੁਕੀਆਂ ਹਨ।
ਇਕ ਵਾਰੀ ਆਪਦੇ ਖ਼ਤ ਦਾ ਮਜ਼ਮੂਨ ਪੜ ਕੇ ਆਪਦੀ ਇਕ ਮਿਤ੍ਰ-ਕੁੜੀ ਨੇ ਆਪਨੂੰ ਲਿਖਿਆ:
“ਪਤਾ ਨਹੀਂ ਕਿੱਥੋਂ ਐਨਾ ਦਿਮਾਗ਼ ਮਿਲਿਆ ਹੋਇਆ ਹੈ! ਮੈਂ ਤੇ ਸ਼ਾਇਦ ਓਦੋਂ ਸੁੱਤੀ ਪਈ ਸਾਂ ਜਦੋਂ ਰਬ ਦਿਮਾਗ਼ ਵੰਡਣ ਲੱਗਾ ਸੀ। ਸਾਰਾ ਤੁਸਾਂ ਹੀ ਸਾਂਭ ਲਿਆ।" ਉਹ ਲੜਕੀ ਵੀ ਬੜੇ ਆਹਲਾ ਦਿਮਾਗ ਦੀ ਮਾਲਕ ਹੈ।

ਆਪ ਸਟੇਜ ਦੇ ਵੀ ਮਾਹਰ ਕਵੀ ਹਨ। ਲਾਹੌਰ,

-ਹ-