ਪੰਨਾ:ਜਲ ਤਰੰਗ.pdf/121

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗੱਡਾ

ਗੱਡਾ ਇਕ ਸੀ ਤੁਰਿਆ ਜਾਂਦਾ
ਖਿਝਦਾ, ਕ੍ਰਿਝਦਾ, ਤੇ ਕਰਲਾਂਦਾ
ਸਾਰੇ ਜਗ ਨੂੰ ਘੂਰ ਰਿਹਾ ਸੀ
ਤੇ ਕਿਸਮਤ ਤੇ ਝੂਰ ਰਿਹਾ ਸੀ
ਆਖੇ, ਕੋਹ ਜ਼ਮਾਨੇ ਆਏ-———
ਅਪਣੇ ਹੋ ਗਏ ਸਭ ਪਰਾਏ
ਵਡਿਆਂ ਦਾ ਕੋਈ ਮਾਣ ਨਹੀਂ ਏ
ਨਿਕਿਆਂ ਨੂੰ ਕੋਈ ਗਯਾਨ ਨਹੀਂ ਏ
ਸਭ ਨੇ ਅਦਬ ਅਦਾਬ ਭੁਲਾਏ
ਬੇਅਕਲੀ ਹੁਣ ਵਧਦੀ ਜਾਏ
ਨਿੱਕੇ ਹਨ ਮਨ-ਆਈਆਂ ਕਰਦੇ
ਵਡਿਆਂ ਦਾ ਨਹੀਂ ਡਰ ਭਉ ਧਰਦੇ
ਨਵੀਂ ਰੌਸ਼ਨੀ ਐਸੀ ਆਈ
ਅੰਨ੍ਹੀ ਹੋ ਗਈ ਸਭ ਲੋਕਾਈ
ਸਮਿਆਂ ਐਸਾ ਰੁਖ ਪਲਟਾਇਆ
ਸਭ ਦਾ ਝੁੱਗਾ ਚੌੜ ਕਰਾਇਆ!

-੮੮-