ਪੰਨਾ:ਜਲ ਤਰੰਗ.pdf/122

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਬੰਦਾ ਜਦੋਂ ਕਿ ਆਕਲ ਹੈਸੀ
ਮੇਰਾ ਓਦੋਂ ਆਦਰ ਹੈਸੀ
ਜੰਗਲ, ਪਰਬਤ, ਰੇਤੜ ਹੋਣਾ
ਮੈਂ ਬੰਦੇ ਨੂੰ ਲੈ ਕੇ ਜਾਣਾ
ਓਦੋਂ ਹੈਸਨ ਰਾਹ ਡਰਾਉਣੇ
ਮੀਲਾਂ ਦੇ ਪੰਧ ਮਾਰ ਮੁਕਾਉਣੇ
ਬੈਠ ਨ ਕਿਤੇ ਥਕੇਵਾਂ ਲਾਹਣਾ
ਇੱਕੋ ਸਾਹੇ ਤੁਰਦੇ ਜਾਣਾ
ਨਾ ਕੋਈ ਮੋਟਰ, ਨਾ ਕੋਈ ਲਾਰੀ
ਗਡਿਆਂ ਦੀ ਹੈਸੀ ਅਸਵਾਰੀ
ਨਾ ਪਟਰੋਲ, ਨ ਤੇਲ ਪੁਆਣਾ
ਸੁਕਿਆਂ ਨੇ ਹੀ ਰਿੜ੍ਹਦੇ ਜਾਣਾ
ਨਾ ਅਸਟੀਮ, ਨ ਗੈਸ ਭਰਾਣਾ
ਦੋ ਬਲਦਾਂ ਨੇ ਖਿੱਚੀ ਜਾਣਾ
ਬੰਦੇ ਨੇ ਜਿਸ ਥਾਵੇਂ ਚਾਹਣਾ
ਓਥੇ ਹੀ ਗੱਡੇ ਰੁਕ ਜਾਣਾ
ਨਾ ਕੁਝ ਔਕੜ, ਨਾ ਕੋਈ ਦਿੱਕਤ
ਮੇਰੀ ਵੀ ਤਦ ਹੈਸੀ ਇੱਜ਼ਤ!

ਉਸਤੋਂ ਪਿੱਛੋਂ ਦੁਨੀਆ ਬਦਲੀ
ਮੂਰਖਤਾ ਦੀ ਛਾ ਗਈ ਬਦਲੀ
ਬੰਦੇ ਨੇ ਤਦ ਹੋਸ਼ ਭੁਲਾਈ
ਚੁਕ ਕਲਮੂੰਹੀਂ ਰੇਲ ਚਲਾਈ
ਫਕ ਫਕ ਫਕ ਫਕ ਸ਼ੋਰ ਮਚਾਵੇਂ
ਨਾਲੇ ਧੂੰ ਉਡਾਂਦੀ ਜਾਵੇ
ਰੇਲਾਂ ਦਾ ਇਕ ਤਾਣਾ ਤਣਿਆ

-੮੯-