ਪੰਨਾ:ਜਲ ਤਰੰਗ.pdf/123

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਰ ਬੰਦੇ ਦਾ ਕੁਛ ਨਹੀਂ ਬਣਿਆ
ਉਲਟੀ ਗੰਦੀ ਪੌਣ ਕਰਾਈ
ਰਬ ਦੀ ਸਾਰੀ ਖ਼ਲਕ ਡਰਾਈ
ਗਾਈਆਂ ਮਝਾਂ ਕਟ ਕਟ ਮਰੀਆਂ
ਆਲ੍ਹਣਿਆਂ ਵਿਚ ਚਿੜੀਆਂ ਡਰੀਆਂ
ਜਿੱਥੇ ਜਿੱਥੇ ਲੈਨ ਬਠਾਈ
ਸਾਰੀ ਧਰਤੀ ਗਈ ਅਜਾਈਂ
ਜਦੋਂ ਕਿਤੇ ਗਡੀਆਂ ਭਿੜ ਜਾਵਣ
ਸਾਰੀ ਖ਼ਲਕਤ ਮਾਰ ਮੁਕਾਵਣ
ਕਾਲ ਕਲੋਟੀ ਚੰਦਰੀ ਆਈ
ਸਭ ਦੀ ਇੱਜ਼ਤ ਖ਼ਾਕ ਮਿਲਾਈ
ਭਾਵੇਂ ਇਸ ਨੇ ਵਕਤ ਬਚਾਇਆ
ਆਦਰ ਪਰ ਮੇਰਾ ਘਟਵਾਇਆ
ਕਲ੍ਹ ਦੀ ਜੰਮੀ ਭੁੜਕੇ ਛੁਹਲੀ
ਪਲ ਭਰ ਟਿਕਦੀ ਨਹੀਂ ਛਛੁਹਲੀ।
'ਵਾ ਨਾਲ ਗੱਲਾਂ ਕਰਦੀ ਜਾਵੇ
ਧਰਤੀ ਤੇ ਨਾ ਪੈਰ ਛੂਹਾਵੇ।

ਇਹ ਤੇ ਭਲਾ ਕਿਸੇ ਕੰਮ ਆਈ
ਵਕਤ ਦੀ ਇਸਨੇ ਕਦਰ ਪੁਆਈ
ਪੰਧ ਵਲਿੱਖਾਂ ਦੇ ਜੋ ਆਹੇ
ਪਲ ਵਿਚ ਛੁਹਲੀ ਮਾਰ ਮੁਕਾਵੇ
ਪਰ ਇਹ ਨਿੱਕੇ ਨਿੱਕੇ ਸੈਕਲ
ਫਟਫਟੀਏ ਇਹ ਮੋਟਰ-ਸੈਕਲ
ਦੁਨੀਆ ਦਾ ਪਏ ਕੀ ਸੁਆਰਨ?
ਐਵੇਂ ਧਰਤੀ ਪਏ ਲਿਤਾੜਨ

-੯੦-