ਪੰਨਾ:ਜਲ ਤਰੰਗ.pdf/13

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਲਾਇਲਪੁਰ, ਮੁਲਤਾਨ, ਕਲਕੱਤਾ, ਨਾਗਪੁਰ, ਆਸਨਸੋਲ, ਤੇ ਕਈ ਹੋਰ ਥਾਵਾਂ ਦੀ ਜਨਤਾ ਆਪਦੀ ਕਲਮ ਦੀ ਤਾਕਤ ਤੋਂ ਚੰਗੀ ਤਰਾਂ ਜਾਣੁ ਹੈ। ਸਟੇਜ ਤੇ ਆਪ ਦੀ ਕਵਿਤਾ ਨੇ ਕਾਫ਼ੀ ਪ੍ਰ੍ਸਿਧਤਾ ਪ੍ਰਾਪਤ ਕੀਤੀ ਹੈ।
ਜਮਸ਼ੇਦਪੁਰ ਦੀਆਂ ਸਾਹਿਤਕ ਸੰਸਥਾਵਾਂ ਦੀ ਆਪ ਰੂਹ ਹਨ। ਜਨਤਾ ਉਸ ਸਭਾ ਵਿਚ ਬੜਾ ਘਾਟਾ ਮਹਿਸੂਸ ਕਰਦੀ ਹੈ ਜਿਸ ਵਿਚ ਆਪ ਮੌਜੂਦ ਨਾ ਹੋਣ। ਇਸ ਵੇਲੇ ਆਪ ਜਮਸ਼ੇਦਪੁਰ ਦੀ “ਅੱਗੇ - ਵਧੁ ਲਿਖਾਰੀ ਸੰਸਥਾ" ਦੇ ਜਨਰਲ ਸੈਕ੍ਰੇਟਰੀ ਹਨ।

ਆਪਦੀਆਂ ਕਵਿਤਾਵਾਂ ਦਾ ਇਹ ਹਥ ਵਿਚਲਾ ਸੰਗਹਿ ਬੜੇ ਚਿਰਾਂ ਤੋਂ ਤਿਆਰ ਸੀ। ਪਰ ਅਜ ਤਕ ਪਾਠਕਾਂ ਦੇ ਸਾਹਮਣੇ ਨਾ ਆਉਣ ਦਾ ਕਾਰਨ ਮਾਲੀ ਔਕੜਾਂ ਸੀ। ਅਮੀਰਾਂ ਦੀ ਦੁਨੀਆ ਵਿਚ ਗਰੀਬਾਂ ਨੂੰ ਢਿਡ ਭਰਨ ਵਾਸਤੇ ਦੋ ਟੁੱਕਰ ਨਸੀਬ ਹੋਣੇ ਮੁਸ਼ਕਲ ਹਨ। 'ਖ਼ਾਕ' ਹੁਰੀਂ ਵੀ ਉਸ ਤਬਕੇ ਵਿਚੋਂ ਹਨ ਜਿਸ ਨੂੰ ਰੋਟੀ ਕਮਾਉਣ ਲਈ ਕਾਫ਼ੀ ਜਾਨ-ਮਾਰਵੀਂ ਮਿਹਨਤ ਮੁਸ਼ੱਕਤ ਕਰਨੀ ਪੈਂਦੀ ਹੈ। ਇਸ ਹਾਲਤ ਵਿਚ ਪੁਸਤਕ ਛਪਵਾਉਣੀ ਗਰੀਬਾਂ ਲਈ ਬੜਾ ਕਠਨ ਕੰਮ ਹੈ। ਯਾ ਤੇ ਨਿਤ ਰੋਜ਼ਾ ਰਖਿਆ ਜਾਏ, ਤੇ ਯਾ ਕਿਸੇ ਧਨਾਢ ਦੀ ਖ਼ੁਸ਼ਾਮਦ ਕੀਤੀ ਜਾਏ ਉਸਦੇ ਇਸ਼ਾਰਿਆਂ ਤੇ ਨਚਿਆ ਜਾਏ, ਅਮੀਰੀ ਦੇ ਗੁਣ ਗਾਏ ਜਾਣ। ਪਰ 'ਖ਼ਾਕ' ਜੇਹੇ ਖ਼ੁਦਦਾਰ, ਸ਼ਾਇਰ, ਕਿਰਤੀਆਂ ਕਾਮਿਆਂ ਦੇ ਗੀਤ ਗਾਉਣ ਵਾਲੇ, ਨਵੀਂ ਸਵੇਰ ਨੂੰ ਰੁਮਕਦੇ ਪਵਨ-ਝੋਲਿਆਂ ਵਿਚ ਸੰਦੇਸ਼ ਭੇਜਣ ਵਾਲੇ, ਕਿਸੇ ਸਰਮਾਏਦਾਰ ਕੋਲ ਆਪਣੇ ਜਜ਼ਬੇ ਕਿੰਜ ਵੇਚ

-ਕ-