ਪੰਨਾ:ਜਲ ਤਰੰਗ.pdf/135

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚਾਹੋਂ, ਤਾਰੇ ਤੋੜ ਲਿਆਵੇਂ!
ਧਰਤੀ ਨੂੰ ਉਲਟਾ ਸਕਦੀ ਏਂ!
ਕਿਸਮਤ ਨੂੰ ਬਦਲਾ ਸਕਦੀ ਏਂ!

ਤੋੜ ਦੇ ਸਾਰੇ ਫੰਧ ਪੁਰਾਣੇ!
ਜ਼ੰਜ਼ੀਰਾਂ ਦੇ ਬੰਧ ਪੁਰਾਣੇ!
ਸੜਿਆ ਜਿਹਾ ਸਮਾਜ ਬਦਲ ਦੇ!
ਤਖ਼ਤ ਬਦਲ ਦੇ, ਤਾਜ ਬਦਲ ਦੇ!
ਕਾਨੂੰਨਾਂ ਦੇ ਜਾਲ ਬਦਲ ਦੇ!
ਸਾਜ਼ ਬਦਲ ਦੇ, ਤਾਲ ਬਦਲ ਦੇ!
ਪਿਆਰ ਨੂੰ ਕਰ ਆਜ਼ਾਦ ਪਿਆਰੀ!
ਦਿਲ ਨੂੰ ਕਰ ਆਬਾਦ ਪਿਆਰੀ!
ਮੈਂ ਵੀ ਜੂਝਾਂ, ਤੂੰ ਵੀ ਡਟ ਜਾ!
ਵੇਖ਼ੀਂ ਕਿਵੇਂ ਨਜ਼ਾਮ ਬਦਲਦਾ!
ਮੁੱਕ ਰਹੀ ਸਰਮਾਇਆਦਾਰੀ!
ਕੱਟੀ ਸਮਝ ਤੇਰੀ ਬੀਮਾਰੀ!

-੧੦੨-