ਪੰਨਾ:ਜਲ ਤਰੰਗ.pdf/136

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਭੁੱਖਾ ਹੈ ਇਨਸਾਨ

ਬਰਮਾ, ਚੀਨ, ਮਲਾਇਆ ਅੰਦਰ
ਛਿੜਿਆ ਯੁੱਧ ਮਹਾਨ!
ਦੁਨੀਆ ਦੇ ਹਰ ਦੇਸ਼ 'ਚ ਉਠਿਆ
ਅਜ ਮਜ਼ਦੂਰ ਕਿਸਾਨ!
ਭੁੱਖਾ ਹੈ ਇਨਸਾਨ!

ਦੁਨੀਆ ਦੇ ਬਘਿਆੜ ਇਕੱਠੇ
ਹੋ ਬੈਠੇ ਧਨਵਾਨ!
ਲਹੂ ਮਾਸ ਦੇ ਖਾਵਣ-ਹਾਰੇ
ਦੰਦੀਆਂ ਪਏ ਵਿਖਾਣ!
ਕਿਧਰੇ ਐਟਮ-ਬੰਬ ਦਿਖਾਵਣ,
ਕਿਧਰੇ ਟੈਂਕ ਮਹਾਨ!
ਕਿਧਰੇ ਫ਼ੌਜਾਂ, ਕਿਧਰੇ ਬੇੜੇ,
ਜੰਗੀ ਕੁਲ ਸਾਮਾਨ!

ਏਧਰ ਤੜਫ਼ੇ ਕੁਲ ਲੋਕਾਈ
ਰੋਟੀ ਖੁਣੋ ਨਿਤਾਣ!
ਰੋਟੀ ਪਿੱਛੇ ਗੋਰੀ ਵੇਚੇ
ਅਪਣਾ ਧਰਮ ਈਮਾਨ!
ਇਕ ਮੁਠ ਦਾਣਿਆਂ ਨਾਲੋਂ ਸਸਤੀ
ਅਜ ਆਦਮ ਦੀ ਜਾਨ!


ਭੁੱਖਾ ਹੈ ਇਨਸਾਨ!

-੧੦੩-